ਫ਼ਿਲਮ ‘ਬਧਾਈ ਦੋ’ ਦਾ ਦੂਜਾ ਗਾਣਾ ‘ਅਟਕ ਗਿਆ’ ਰਿਲੀਜ਼ (ਵੀਡੀਓ)
Thursday, Feb 03, 2022 - 11:14 AM (IST)

ਮੁੰਬਈ (ਬਿਊਰੋ)– ‘ਬਧਾਈ ਦੋ’ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਦੂਜਾ ਗਾਣਾ ‘ਅਟਕ ਗਿਆ’ ਰਿਲੀਜ਼ ਕਰ ਦਿੱਤਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਗਾਣਾ ਲੰਬੇ ਸਮੇਂ ਤਕ ਸਾਡੇ ਦਿਲਾਂ ’ਚ ਆਪਣੀ ਜਗ੍ਹਾ ਬਣਾਈ ਰੱਖੇਗਾ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਸੀਜ਼ਨ ਦੇ ਇਸ ਰੋਮਾਂਟਿਕ ਗੀਤ ਨੂੰ ਵਰੁਣ ਗਰੋਵਰ ਨੇ ਲਿਖਿਆ ਹੈ, ਜਿਸ ਨੂੰ ਅਮਿਤ ਤ੍ਰਿਵੇਦੀ ਨੇ ਕੰਪੋਜ਼ ਕੀਤਾ ਤੇ ਅਰਿਜੀਤ ਸਿੰਘ ਤੇ ਰੂਪਾਲੀ ਮੋਘੇ ਨੇ ਗਾਇਆ ਹੈ। ਖ਼ੂਬਸੂਰਤ ਬੀਟਸ, ਮਿੱਠੇ ਬੋਲ ਤੇ ਸ਼ਕਤੀਸ਼ਾਲੀ ਵਿਜ਼ੂਅਲ ਦੇ ਮਿਸ਼ਰਣ ਨਾਲ ਇਹ ਗੀਤ ਪਿਆਰ ਕਰਨ ਵਾਲੇ ਸਾਰਿਆਂ ਲੋਕਾਂ ਲਈ ਇਕ ਪ੍ਰਫੈਕਟ ਟਰੀਟ ਹੈ।
ਇਹ ਖ਼ੂਬਸੂਰਤ ਮੋਂਟਾਜ ਗਹਿਨ ਭਾਵਨਾਵਾਂ, ਪਲਾਂ ਤੇ ਕੈਮਿਸਟਰੀ ਨੂੰ ਜ਼ਾਹਿਰ ਕਰਦਾ ਹੈ, ਜੋ ਤੁਹਾਡੇ ਚਿਹਰੇ ’ਤੇ ਇਕ ਮੁਸਕਾਨ ਲਿਆ ਦੇਵੇਗਾ।
ਇਹ ਗਾਣਾ ਸ਼ਾਰਦੁਲ ਤੇ ਸੁਮੀ ਦੇ ਅਤਰੰਗੀ ਵਿਆਹ ਦਾ ਵਰਣਨ ਕਰਦਾ ਹੈ, ਜੋ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਵਲੋਂ ਨਿਭਾਏ ਗਏ ਪਾਤਰ ਹਨ। ਜ਼ੀ ਮਿਊਜ਼ਿਕ ਦੇ ਮਿਊਜ਼ਿਕ ਲੇਬਲ ਦੇ ਨਾਲ ਫ਼ਿਲਮ ’ਚ ਕੁਝ ਫੁੱਟ-ਟੈਪਿੰਗ ਚਾਰਟਬਸਟਰਸ ਵੀ ਹਨ, ਜਿਸ ਨੂੰ ਟਾਈਟਲ ਸਾਂਗ ਦੇ ਨਾਲ ਦੇਖਿਆ ਜਾ ਸਕਦਾ ਹੈ। ਪੂਰੀ ਐਲਬਮ ਅਮਿਤ ਤ੍ਰਿਵੇਦੀ, ਤਨਿਸ਼ਕ ਬਾਗਚੀ, ਅੰਕਿਤ ਤਿਵਾਰੀ ਤੇ ਖਾਮੋਸ਼ ਸ਼ਾਹ ਵਲੋਂ ਰਚਿਤ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।