69 ਸਾਲ ਦੀ ਉਮਰ 'ਚ ਇਹ ਅਦਾਕਾਰ ਅਮਰੀਕਾ ਜਾ ਕੇ ਕਰਨਗੇ ਪੜ੍ਹਾਈ

Saturday, Sep 07, 2024 - 03:35 PM (IST)

ਮੁੰਬਈ- ਇੱਕ ਅਦਾਕਾਰ ਜੋ ਆਪਣੀ ਉਮਰ ਦੀ ਪਰਵਾਹ ਕੀਤੇ ਬਿਨਾਂ ਸਿਰਫ ਆਪਣੇ ਕ੍ਰਾਫਟ ਦੇ ਪ੍ਰਤੀ ਪਿਆਰ ਕਰਕੇ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਉਸ ਅਦਾਕਾਰ ਦੀ ਕਲਾ ਪ੍ਰਤੀ ਸ਼ਿੱਦਤ ਦੇਖ ਕੇ ਕਈਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਸਾਊਥ ਦੇ ਇਸ ਸੁਪਰਸਟਾਰ ਨੇ 69 ਸਾਲ ਦੀ ਉਮਰ 'ਚ ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਕਾਰਨ ਕੁਝ ਦਿਨਾਂ ਲਈ ਅਮਰੀਕਾ ਜਾਣ ਦਾ ਫੈਸਲਾ ਕੀਤਾ ਹੈ। ਫਿਲਮਾਂ ਕਰਨ ਅਤੇ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਇਲਾਵਾ ਇਹ ਸੁਪਰਸਟਾਰ ਹੁਣ ਅਮਰੀਕਾ ਵਿੱਚ ਰਹਿ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਕਰੇਗਾ। ਇਹ ਸੁਪਰਸਟਾਰ ਹੋਰ ਕਈ ਨਹੀਂ ਬਲਕਿ ਕਮਲ ਹਾਸਨ ਹਨ।ਕਮਲ ਹਾਸਨ ਨੇ ਅਮਰੀਕਾ ਦੇ ਇੱਕ ਵੱਡੇ ਕਾਲਜ ਵਿੱਚ ਦਾਖਲਾ ਲਿਆ ਹੈ। ਉਹ ਉੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਕਰੈਸ਼ ਕੋਰਸ ਕਰਨਗੇ। ਹਾਲਾਂਕਿ ਇਹ ਕ੍ਰੈਸ਼ ਕੋਰਸ 90 ਦਿਨਾਂ ਦਾ ਹੈ ਪਰ ਕੰਮ ਦੀ ਵਚਨਬੱਧਤਾ ਕਾਰਨ ਕਮਲ ਹਾਸਨ 45 ਦਿਨਾਂ ਦੇ ਅੰਦਰ ਵਾਪਸੀ ਕਰਨਗੇ।

PunjabKesari

ਜਦੋਂ ਕਮਲ ਹਾਸਨ ਨੇ ਪਿਛਲੇ ਸਾਲ ਅਬੂ ਧਾਬੀ ਵਿੱਚ ਡੇਕਨ ਹੇਰਾਲਡ ਨੂੰ ਇੱਕ ਇੰਟਰਵਿਊ ਦਿੱਤਾ ਸੀ, ਤਾਂ ਉਨ੍ਹਾਂ ਨੇ ਕਿਹਾ ਸੀ, “ਮੈਨੂੰ ਨਵੀਂ ਤਕਨੀਕ ਬਾਰੇ ਸਿੱਖਣ ਵਿੱਚ ਮਜ਼ਾ ਆਉਂਦਾ ਹੈ। ਮੈਂ ਆਪਣੀਆਂ ਫਿਲਮਾਂ ਵਿੱਚ ਵੀ ਨਵੀਂ ਤਕਨੀਕ ਦੀ ਵਰਤੋਂ ਕਰਦਾ ਰਹਿੰਦਾ ਹਾਂ।” ਇਸ ਕਾਰਨ ਕਮਲ ਹਾਸਨ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਉਹ ਇਹ ਕੋਰਸ ਆਪਣੇ ਆਉਣ ਵਾਲੇ ਇਕ ਪ੍ਰੋਜੈਕਟ ਲਈ ਕਰ ਰਹੇ ਹਨ।ਤੁਹਾਨੂੰ ਦਸ ਦੇਈਏ ਕਿ ਕਮਲ ਹਾਸਨ Kalki 2898 AD ਵਿੱਚ ਨਜ਼ਰ ਆਏ ਸਨ ਤੇ ਇਸ ਵਿੱਚ ਉਨ੍ਹਾਂ ਨੇ ਫਿਲਮ ਦੇ ਵਿਲਨ “ਸੁਪਰੀਮ ਯਾਸਕੀਨ” ਦੀ ਭੂਮਿਕਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਕਮਲ ਹਾਸਨਨੂੰ ਆਖਰੀ ਵਾਰ 'ਇੰਡੀਅਨ 2' 'ਚ ਦੇਖਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News