ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼, ਨਤਾਸ਼ਾ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ

Thursday, Oct 20, 2022 - 04:16 PM (IST)

ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼, ਨਤਾਸ਼ਾ ਸਾੜ੍ਹੀ ’ਚ ਲੱਗ ਰਹੀ ਖੂਬਸੂਰਤ

ਬਾਲੀਵੁੱਡ ਡੈਸਕ- ਬਾਲੀਵੁੱਡ ’ਚ ਹਰ ਸਾਲ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ਦਾ ਜਸ਼ਨ ਦੀਵਾਲੀ ਵਾਲੇ ਦਿਨ ਹੀ ਨਹੀਂ ਸਗੋਂ ਇਸ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮਸ਼ਹੂਰ ਹਸਤੀਆਂ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਲਈ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕਰਦੀਆਂ ਹਨ। ਇਸ ਦੇ ਨਾਲ ਹੀ ਇੰਡਸਟਰੀ ’ਚ ਇਹ ਚਮਕ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਰਾਤ ਨੂੰ ਅਦਾਕਾਰਾ ਕ੍ਰਿਤੀ ਸੈਨਨ ਨੇ ਇੰਡਸਟਰੀ ਦੇ ਆਪਣੇ ਦੋਸਤਾਂ ਲਈ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਸਿਤਾਰਿਆਂ ਨੇ ਸ਼ਾਨਦਾਰ ਐਂਟਰੀ ਕੀਤੀ। ਪਤਨੀ ਨਤਾਸ਼ਾ ਦਲਾਲ ਨਾਲ ਪਾਰਟੀ ’ਚ ਸ਼ਾਮਲ ਹੋਏ ਵਰੁਣ ਧਵਨ ਕਾਫ਼ੀ ਲਾਈਮਲਾਈਟ ਕਰਦੇ ਨਜ਼ਰ ਆਏ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਇਸ ਬਾਇਓਪਿਕ ’ਚ ਕੰਮ ਕਰੇਗੀ ਕੰਗਨਾ ਰਣੌਤ, ਨਿਭਾਏਗੀ ਵੇਸਵਾ ਦਾ ਕਿਰਦਾਰ

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਵਰੁਣ ਧਵਨ ਆਪਣੀ ਪਤਨੀ ਦਾ ਹੱਥ ਫੜ ਕੇ ਪਾਰਟੀ ’ਚ ਦਾਖ਼ਲ ਹੋਏ।

PunjabKesari

ਇਸ ਦੌਰਾਨ ਦੋਵਾਂ ਦੀ ਜ਼ਬਰਦਸਤ ਬਾਂਡਿੰਗ ਨਜ਼ਰ ਆ ਰਹੀ ਹੈ।ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਇਹ ਜੋੜਾ ਮੈਚਿੰਗ ਆਊਟਫ਼ਿਟਸ ’ਚ ਇਕ-ਦੂਜੇ ਨਾਲ ਮੈਚਿੰਗ ਕਰਦਾ ਨਜ਼ਰ ਆਇਆ।

PunjabKesari

ਇਹ ਵੀ ਪੜ੍ਹੋ : ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਵਿੱਕੀ-ਕੈਟਰੀਨਾ ਨੇ ਦਿਖਾਏ ਜਲਵੇ, ਕੈਮਰੇ ’ਚ ਕੈਦ ਹੋਈਆਂ ਮਨਮੋਹਕ ਤਸਵੀਰਾਂ

ਨਤਾਸ਼ਾ ਦਲਾਲ ਗੋਲਡਨ ਫ੍ਰਿਲਡ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਉਸਨੇ ਗਲੇ ’ਚ ਇਕ ਸੁੰਦਰ ਹਾਰ ਪਹਿਨਿਆ ਹੋਇਆ ਸੀ। ਨਤਾਸ਼ਾ ਦੀ ਓਵਰਆਲ ਲੁੱਕ ਦੇਖਣਯੋਗ ਸੀ।

PunjabKesari

ਇਸ ਦੇ ਨਾਲ ਹੀ ਵਰੁਣ ਧਵਨ ਵੀ ਗੋਲਡਨ ਕੁੜਤਾ, ਚਿੱਟੇ ਪਜਾਮੇ ’ਚ ਕਾਫੀ ਡੈਸ਼ਿੰਗ ਨਜ਼ਰ ਆਏ। ਇਸ ਜੋੜੇ ਦੀ ਇਕੱਠੇ ਬਾਂਡਿੰਗ ਕਾਫ਼ੀ ਲੋਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

ਵਰੁਣ ਧਵਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਫ਼ਿਲਮ ‘ਭੇੜੀਆ’ ’ਚ ਨਜ਼ਰ ਆਉਣਗੇ, ਜਿਸ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਉਹ ਕ੍ਰਿਤੀ ਸੈਨਨ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 25 ਨਵੰਬਰ ਨੂੰ ਪਰਦੇ ’ਤੇ ਰਿਲੀਜ਼ ਹੋਵੇਗੀ।
 


author

Shivani Bassan

Content Editor

Related News