ਵੱਡੀ ਖ਼ਬਰ ; ਭਾਜਪਾ ਦੇ MP ਤੇ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Saturday, Nov 01, 2025 - 11:50 AM (IST)
ਐਂਟਰਟੇਨਮੈਟ ਡੈਸਕ- ਮਨੋਰੰਜਨ ਜਗਤ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭੋਜਪੁਰੀ ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ ਤੋਂ ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਸ਼ੁਕਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕ ਚਿੰਤਾ ਵਿੱਚ ਹਨ, ਹਾਲਾਂਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਧਮਕੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਆਈ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਇਕ ਵਿਅਕਤੀ ਨੇ ਫੋਨ ਕਰਕੇ ਦਿੱਤੀ। ਇਹ ਫੋਨ ਅਦਾਕਾਰ ਦੇ ਨਿੱਜੀ ਸਕੱਤਰ ਸ਼ਿਵਸ ਦ੍ਰਿਵੇਦੀ ਨੂੰ ਆਇਆ।
ਇਹ ਵੀ ਪੜ੍ਹੋ- ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼
ਪੁਲਸ ਅਨੁਸਾਰ ਮੁਲਜ਼ਮ ਦਾ ਨਾਂ ਅਜੈ ਕੁਮਾਰ ਯਾਦਵ ਦੱਸਿਆ ਜਾ ਰਿਹਾ ਹੈ। ਸ਼ਿਵਸ ਦ੍ਰਿਵੇਦੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਫੋਨ ਕਰਨ ਵਾਲੇ ਨੇ ਖੁਦ ਨੂੰ ਬਿਹਾਰ ਦੇ ਆਰਾ ਜ਼ਿਲ੍ਹੇ ਦੇ ਜਵਨੀਆ ਪਿੰਡ ਦਾ ਵਸਨੀਕ ਦੱਸਿਆ।

ਯਾਦਵਾਂ 'ਤੇ ਟਿੱਪਣੀ ਕਰਨ ਦਾ ਦੋਸ਼
ਮੁਲਜ਼ਮ ਅਜੈ ਕੁਮਾਰ ਯਾਦਵ ਨੇ ਸੰਸਦ ਮੈਂਬਰ ਦੇ ਸਕੱਤਰ ਨੂੰ ਫ਼ੋਨ 'ਤੇ ਪਹਿਲਾਂ ਅਭੱਦਰਤਾ ਕੀਤੀ। ਉਸ ਨੇ ਦੋਸ਼ ਲਾਇਆ ਕਿ ਰਵੀ ਕਿਸ਼ਨ ਯਾਦਵਾਂ 'ਤੇ ਟਿੱਪਣੀ ਕਰਦੇ ਹਨ ਅਤੇ ਇਸੇ ਲਈ ਉਹ ਉਸਨੂੰ ਗੋਲੀ ਮਾਰ ਦੇਵੇਗਾ।
ਇਸ ਤੋਂ ਇਲਾਵਾ ਗੁੱਸੇ ਵਿੱਚ ਆਏ ਮੁਲਜ਼ਮ ਨੇ ਧਮਕੀ ਦਿੱਤੀ ਕਿ ਉਹ ਰਵੀ ਕਿਸ਼ਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਜਦੋਂ ਉਹ ਚਾਰ ਦਿਨਾਂ ਬਾਅਦ ਬਿਹਾਰ ਆਉਣਗੇ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਹਾਲਾਂਕਿ ਅਭਿਨੇਤਾ ਦੇ ਸਕੱਤਰ ਨੇ ਸਪੱਸ਼ਟ ਕੀਤਾ ਕਿ ਅਦਾਕਾਰ ਨੇ ਕਿਸੇ ਖਾਸ ਭਾਈਚਾਰੇ ਜਾਂ ਜਾਤ ਦੇ ਖਿਲਾਫ ਕੁਝ ਵੀ ਅਪਮਾਨਜਨਕ ਨਹੀਂ ਕਿਹਾ ਹੈ।
ਇਹ ਵੀ ਪੜ੍ਹੋ- ਜ਼ੁਬੀਨ ਗਰਗ ਦੀ ਆਖਰੀ ਫਿਲਮ ਨੇ ਬਾਕਸ ਆਫਿਸ 'ਤੇ ਤੋੜੇ ਰਿਕਾਰਡ, ਜਾਣੋ ਪਹਿਲੇ ਦਿਨ ਦੀ ਕਮਾਈ
ਪੁਲਸ ਜਾਂਚ ਵਿੱਚ ਜੁਟੀ
ਰਵੀ ਕਿਸ਼ਨ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ ਅਤੇ ਪੁਲਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ ਮੁਲਜ਼ਮ ਨੂੰ ਟਰੇਸ ਕਰਕੇ ਫੜ ਲੈਣਗੇ।
