ਮਸ਼ਹੂਰ ਫ਼ਿਲਮ ਨਿਰਦੇਸ਼ਕ ਦੇ 18 ਸਾਲਾ ਪੁੱਤਰ ਦਾ ਹੋਇਆ ਦਿਹਾਂਤ

Wednesday, Nov 27, 2024 - 12:03 PM (IST)

ਮੁੰਬਈ- ਸਿਨੇਮਾ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਅਸ਼ਵਨੀ ਧੀਰ ਦੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਇੱਕ ਹਾਦਸੇ ਨੇ ਨਿਰਦੇਸ਼ਕ ਅਤੇ ਉਸ ਦੇ ਪਰਿਵਾਰ ਦਾ ਸਭ ਕੁਝ ਖੋਹ ਲਿਆ ਹੈ। 'ਇਕ ਦੋ ਤਿੰਨ', 'ਯੂ ਮੀ ਔਰ ਹਮ', 'ਕ੍ਰਾਜ਼ੀ 4', 'ਅਤਿਥੀ ਤੁਮ ਕਬ ਜਾਏਗੇ?', 'ਸਨ ਆਫ਼ ਸਰਦਾਰ' ਅਤੇ 'ਗੈਸਟ' ਵਰਗੀਆਂ ਫ਼ਿਲਮਾਂ ਦੇਣ ਵਾਲੇ ਅਸ਼ਵਨੀ ਧੀਰ ਦੇ 18 ਸਾਲਾ ਪੁੱਤਰ ਜਲਜ ਧੀਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਲੰਡਨ 'ਚ ਇਕ ਭਿਆਨਕ ਕਾਰ ਦੁਰਘਟਨਾ ਕਾਰਨ ਛੋਟੀ ਉਮਰ ਵਿਚ ਹੀ ਇਸ ਸੰਸਾਰ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ- 26/11 Attack ਦੀ ਕਹਾਣੀ ਸੁਣ ਕੇ ਅਮਿਤਾਭ ਬੱਚਨ ਹੋਏ ਭਾਵੁਕ

ਜਲਜ ਧੀਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਦੋਸਤ ਸਾਹਿਲ ਮੈਂਢਾ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਿਹਾ ਸੀ। ਡਾਇਰੈਕਟਰ ਦਾ ਪੁੱਤਰ ਆਪਣੇ ਤਿੰਨ ਦੋਸਤਾਂ ਨਾਲ ਕਾਰ ਵਿੱਚ ਮੌਜੂਦ ਸੀ। ਤੁਹਾਨੂੰ ਦੱਸ ਦੇਈਏ ਕਿ ਜਲਜ ਧੀਰ ਆਪਣੇ ਪਿਤਾ ਨਾਲ ਫਿਲਮ 'ਹਿਸਾਬ ਬਰਾਬਰ' ਲਈ IFFI 'ਚ ਸ਼ਾਮਲ ਹੋਣ ਵਾਲੇ ਸਨ ਪਰ ਇਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡਰਾਈਵਿੰਗ ਸੀਟ 'ਤੇ ਬੈਠੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ। ਰਿਪੋਰਟਾਂ ਮੁਤਾਬਕ ਕਾਰ 120-150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਜਾ ਰਹੀ ਸੀ ਅਤੇ ਵਿਲੇ ਪਾਰਲੇ 'ਚ ਸਰਵਿਸ ਰੋਡ ਅਤੇ ਪੁਲ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News