ਆਸ਼ੂਤੋਸ਼ ਗੋਵਾਰੀਕਰ 10ਵੇਂ ਅਜੰਤਾ ਐਲੋਰਾ ਕੌਮਾਂਤਰੀ ਫਿਲਮ ਮਹੋਤਸਵ 2025 ਦੇ ਆਨਰੇਰੀ ਚੇਅਰਮੈਨ ਨਿਯੁਕਤ
Tuesday, Sep 24, 2024 - 04:14 PM (IST)
ਨਵੀਂ ਦਿੱਲੀ : ਮਸ਼ਹੂਰ ਫਿਲਮਕਾਰ ਆਸ਼ੂਤੋਸ਼ ਗੋਵਾਰੀਕਰ ਨੂੰ 10ਵੇਂ ਅਜੰਤਾ ਐਲੋਰਾ ਇੰਟਰਨੈਸ਼ਨਲ ਫਿਲਮ ਫੈਸਟੀਵਲ (AIFF) ਦਾ ਆਨਰੇਰੀ ਚੇਅਰਮੈਨ ਐਲਾਨਿਆ ਗਿਆ ਹੈ। 15 ਤੋਂ 19 ਜਨਵਰੀ, 2025 ਤਕ ਛਤਰਪਤੀ ਸੰਭਾਜੀਨਗਰ 'ਚ ਹੋਣ ਵਾਲੇ ਫੈਸਟੀਵਲ ਦੀ ਪ੍ਰਬੰਧਕੀ ਕਮੇਟੀ ਨੇ ਹਾਲ ਹੀ 'ਚ ਆਪਣੀ ਲਾਈਨਅੱਪ ਨੂੰ ਲਾਂਚ ਕੀਤਾ, ਜਿਸ ਵਿਚ ਗੋਵਾਰੀਕਰ ਤੇ ਸੁਨੀਲ ਸੁਕਥੰਕਰ ਵਰਗੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
ਆਸ਼ੂਤੋਸ਼ ਗੋਵਾਰੀਕਰ ਲਗਾਨ, ਸਵਦੇਸ਼, ਜੋਧਾ ਅਕਬਰ ਤੇ ਪਾਣੀਪਤ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਹਨ। AIFF ਦਾ ਪ੍ਰਬੰਧ ਮਰਾਠਵਾੜਾ ਕਲਾ, ਸੱਭਿਆਚਾਰ ਤੇ ਫਿਲਮ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ ਅਤੇ ਨਾਥ ਗਰੁੱਪ, MGM ਯੂਨੀਵਰਸਿਟੀ ਤੇ ਯਸ਼ਵੰਤਰਾਓ ਚਵਾਨ ਕੇਂਦਰ ਵੱਲੋਂ ਪੇਸ਼ ਕੀਤਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ
ਇਸਨੂੰ FIPRESCI ਤੇ FFSI ਵਰਗੀਆਂ ਨਾਮਵਰ ਸੰਸਥਾਵਾਂ ਤੋਂ ਸਮਰਥਨ ਹਾਸਲ ਹੈ ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤ ਸਰਕਾਰ, ਰਾਸ਼ਟਰੀ ਫਿਲਮ ਵਿਕਾਸ ਨਿਗਮ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।