ਆਯੁਸ਼ਮਾਨ ਖੁਰਾਣਾ ਸਭ ਤੋਂ ਪਸੰਦੀਦਾ ਅਜਿਹੇ ‘ਚੰਗੇ ਇਨਸਾਨ’ ਹਨ ਜੋ ਸਥਿਤੀ ’ਚ ਫਸ ਜਾਂਦੇ ਹਨ : ਮੁਦੱਸਰ ਅਜੀਜ਼
Friday, May 01, 2026 - 10:19 AM (IST)
ਮੁੰਬਈ- ਆਪਣੀ ਲੇਖਣੀ ਅਤੇ ਨਿਰਦੇਸ਼ਨ ਨਾਲ ਦਰਸ਼ਕਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾਉਣ ਵਾਲੇ ਮੁਦੱਸਰ ਅਜੀਜ਼ ਇਸ ਵਾਰ ਆਯੁਸ਼ਮਾਨ ਖੁਰਾਣਾ, ਵਾਮਿਕਾ ਗੱਬੀ, ਸਾਰਾ ਅਲੀ ਖਾਨ ਅਤੇ ਰਕੁਲਪ੍ਰੀਤ ਸਿੰਘ ਵਰਗੇ ਕਲਾਕਾਰਾਂ ਨਾਲ ਸਜੀ ਫ਼ਿਲਮ ‘ਪਤੀ ਪਤਨੀ ਔਰ ਵੋਹ ਦੋ’ ਲੈ ਕੇ ਆ ਰਹੇ ਹਨ।
ਆਯੁਸ਼ਮਾਨ ਨਾਲ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਮੁਦੱਸਰ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਆਯੁਸ਼ਮਾਨ ਖੁਰਾਣਾ ਦੇਸ਼ ਦੇ ਸਭ ਤੋਂ ਪਸੰਦੀਦਾ ਅਜਿਹੇ ‘ਚੰਗੇ ਇਨਸਾਨ’ ਹਨ ਜੋ ਹਾਲਾਤ ’ਚ ਫਸ ਜਾਂਦੇ ਹਨ। ਪਿਛਲੇ ਇਕ ਦਹਾਕੇ ’ਚ ਇਸ ਤਰ੍ਹਾਂ ਦੀਆਂ ਫ਼ਿਲਮਾਂ ’ਚ ਉਨ੍ਹਾਂ ਦਾ ਕੰਮ ਉੱਤਮ ਰਿਹਾ ਹੈ। ਮੈਨੂੰ ਮਾਣ ਹੈ ਕਿ ਇਸ ਵਾਰ ਮੈਂ ਉਨ੍ਹਾਂ ਦੇ ਦਰਸ਼ਕਾਂ ਸਾਹਮਣੇ ਇਕ ਅਜਿਹਾ ਆਯੁਸ਼ਮਾਨ ਪੇਸ਼ ਕਰ ਰਿਹਾ ਹਾਂ, ਜੋ ਆਪਣੀ ਹੀ ਸਥਿਤੀ ਦਾ ਹੱਲ ਵੀ ਹੈ।’’
ਗੁਲਸ਼ਨ ਕੁਮਾਰ, ਬੀ. ਆਰ. ਚੋਪੜਾ, ਟੀ-ਸੀਰੀਜ਼ ਫ਼ਿਲਮਜ਼ ਅਤੇ ਬੀ. ਆਰ. ਸਟੂਡੀਓਜ਼ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਹਨ ਭੂਸ਼ਣ ਕੁਮਾਰ, ਰੇਨੂ ਰਵੀ ਚੋਪੜਾ ਅਤੇ ਕਿਸ਼ਨ ਕੁਮਾਰ, ਜਦ ਕਿ ਰਚਨਾਤਮਕ ਨਿਰਮਾਤਾ ਹਨ ਜੂਨੋ ਚੋਪੜਾ। ਫ਼ਿਲਮ 15 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।
