ਵਿਆਹ ਕਰਵਾਉਣ ਲਈ ਗਾਇਕਾ ਅਸੀਸ ਕੌਰ ਅਤੇ ਜੈਸਮੀਨ ਅਖਤਰ ਨੇ ਖੇਡੀ ਇਹ ਖੇਡ, ਵੀਡੀਓ ਵਾਇਰਲ

Wednesday, Nov 10, 2021 - 01:00 PM (IST)

ਵਿਆਹ ਕਰਵਾਉਣ ਲਈ ਗਾਇਕਾ ਅਸੀਸ ਕੌਰ ਅਤੇ ਜੈਸਮੀਨ ਅਖਤਰ ਨੇ ਖੇਡੀ ਇਹ ਖੇਡ, ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ। ਦਰਅਸਲ, ਹਾਲ ਹੀ ਉਨ੍ਹਾਂ ਦੇ ਭਰਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜੈਸਮੀਨ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ 'ਚ ਜੈਸਮੀਨ ਆਪਣੀ ਨਵੀਂ ਵਿਆਹੀ ਭਾਬੀ ਨਾਲ ਕਲੀਰੇ ਦੀ ਰਸਮ ਖੇਡਦੀ ਹੋਈ ਨਜ਼ਰ ਆਈ ਰਹੀ ਹੈ। 

ਦੱਸ ਦੇਈਏ ਕਿ ਕਲੀਰੇ ਦੀ ਰਸਮ 'ਚ ਹੁੰਦਾ ਇਹ ਹੈ ਕਿ ਲਾੜੀ ਆਪਣੇ ਹੱਥਾਂ 'ਚ ਬੰਨੇ ਕਲੀਰਿਆਂ ਨੂੰ ਆਪਣੀਆਂ ਕੁਆਰੀਆਂ ਸਹੇਲੀਆਂ ਤੇ ਭੈਣਾਂ ਦੇ ਸਿਰ 'ਤੇ ਝਟਕ ਦੀ ਹੈ। ਫਿਰ ਕਲੀਰਾ ਜਿਸ ਦੇ ਸਿਰ 'ਤੇ ਡਿੱਗਦਾ ਹੈ, ਵਿਆਹ ਦਾ ਅਗਲਾ ਨੰਬਰ ਉਸ ਦਾ ਹੁੰਦਾ ਹੈ, ਅਜਿਹਾ ਕਿਹਾ ਜਾਂਦਾ ਹੈ। ਇਹ ਰਸਮ ਗਾਇਕਾ ਜੈਸਮੀਨ ਅਖਤਰ ਆਪਣੀ ਭਾਬੀ ਨਾਲ ਖੇਡਦੀ ਨਜ਼ਰ ਆਈ। ਇਸ ਵੀਡੀਓ 'ਚ ਜੈਸਮੀਨ ਅਤੇ ਗਾਇਕਾ ਅਸੀਸ ਕੌਰ ਟ੍ਰਾਈ ਕਰ ਰਹੀਆਂ ਹਨ ਕਿ ਦੋਵਾਂ 'ਚੋਂ ਅਗਲਾ ਨੰਬਰ ਕਿਸ ਦਾ ਹੋਵੇਗਾ ਵਿਆਹ ਲਈ।


 ਵੀਡੀਓ 'ਚ ਸਾਰੇ ਪਰਿਵਾਰ ਵਾਲੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਨਵੀਂ ਭਾਬੀ ਪੂਰੇ ਜ਼ੋਰ ਨਾਲ ਕਲੀਰੇ ਝਟਕ ਰਹੀ ਹੈ ਪਰ ਕਲੀਰੇ ਦਾ ਕੁਝ ਭਾਗ ਜੈਸਮੀਨ ਦੇ ਸਿਰ 'ਤੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਕਹਿ ਰਹੇ ਹਨ ਕਿ ਅਗਲਾ ਨੰਬਰ ਵਿਆਹ ਲਈ ਜੈਸਮੀਨ ਦਾ ਹੈ। ਇਸ ਤੋਂ ਬਾਅਦ ਦਾਨਵੀਰ ਵੀ ਆਪਣੀ ਨਵੀਂ ਮਾਮੀ ਨਾਲ ਮਸਤੀ ਕਰਦੇ ਹੋਏ ਕਲੀਰੇ ਵਾਲੀ ਰਸਮ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਕਲੀਰੇ ਦਾ ਇੱਕ ਪੂਰਾ ਗੁੱਛਾ ਦਾਨਵੀਰ ਦੇ ਸਿਰ 'ਤੇ ਆ ਡਿੱਗਦਾ ਹੈ, ਜਿਸ ਤੋਂ ਬਾਅਦ ਸਾਰੇ ਹਾਸਦੇ ਹੋਏ ਅਤੇ ਮਸਤੀ ਕਰਦੇ ਹੋਏ ਦਾਨਵੀਰ ਦੇ ਵਿਆਹ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਇਹ ਮਸਤੀ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾ ਹੈ। ਉਨ੍ਹਾਂ ਨੇ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨਾਲ ਜੁੜਿਆ ਹੋਇਆ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News