ਸ਼ਾਹਰੁਖ ਦੇ ਪੁੱਤਰ ਨੂੰ ਲੈ ਕੇ ਅੱਜ ਆ ਸਕਦੈ ਵੱਡਾ ਫ਼ੈਸਲਾ, ਦੁਪਹਿਰੋਂ ਬਾਅਦ ਹੋਵੇਗਾ ਪੇਸ਼

Monday, Oct 04, 2021 - 10:20 AM (IST)

ਸ਼ਾਹਰੁਖ ਦੇ ਪੁੱਤਰ ਨੂੰ ਲੈ ਕੇ ਅੱਜ ਆ ਸਕਦੈ ਵੱਡਾ ਫ਼ੈਸਲਾ, ਦੁਪਹਿਰੋਂ ਬਾਅਦ ਹੋਵੇਗਾ ਪੇਸ਼

ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਬੀਤੇ ਦਿਨੀਂ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਐੱਨ. ਸੀ. ਬੀ. ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਅੱਜ ਆਰੀਅਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਆਰੀਅਨ ਖਾਨ ਨੇ ਦਿਨ ਭਰ ਇਸ ਖ਼ਬਰ ਦਾ ਦਬਦਬਾ ਬਣਾਇਆ। ਕਰੂਜ਼ ਰੈਵ ਪਾਰਟੀ ਤੋਂ ਬਾਅਦ ਉਸ ਨੂੰ ਡਰੱਗਸ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਹੈ। ਦਿਨ ਭਰ ਉਸ ਤੋਂ ਪੁੱਛਗਿੱਛ ਹੁੰਦੀ ਰਹੀ। ਹਾਲਾਂਕਿ ਆਰੀਅਨ ਖ਼ਾਨ ਨੇ ਆਪਣੇ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਸਖ਼ਤੀ ਨਾਲ ਨਕਾਰਿਆ ਹੈ। ਬੀਤੇ ਦਿਨ ਯਾਨੀਕਿ ਐਤਵਾਰ ਨੂੰ ਆਰੀਅਨ ਖ਼ਾਨ ਦਾ ਮੈਡੀਕਲ ਵੀ ਕੀਤਾ ਗਿਆ।

PunjabKesari

ਦੱਸ ਦਈਏ ਕਿ ਆਰੀਅਨ ਖ਼ਾਨ ਨੂੰ ਸ਼ਨੀਵਾਰ ਨੂੰ ਮੁੰਬਈ 'ਚ ਇਕ ਕਰੂਜ਼ ਰੈਵ ਪਾਰਟੀ 'ਤੇ ਛਾਪੇਮਾਰੀ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ। ਉਸ ਦੇ ਨਾਲ ਕਈ ਹੋਰ ਵੱਡੇ ਚਿਹਰੇ ਹਨ, ਜੋ ਹਿਰਾਸਤ 'ਚ ਹਨ। ਇਹ ਰੈਵ ਪਾਰਟੀ ਕੋਰਡੇਲੀਆ ਨਾਂ ਦੇ ਕਰੂਜ਼ 'ਤੇ ਹੋਈ ਸੀ। ਐੱਨ. ਸੀ. ਬੀ. ਨੂੰ ਸੂਚਨਾ ਮਿਲੀ ਸੀ ਕਿ ਇੱਥੇ ਨਸ਼ਿਆਂ ਦਾ ਵਪਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ। 

PunjabKesari

ਦੱਸਿਆ ਜਾ ਰਿਹਾ ਹੈ ਕਿ ਇਸ ਰੈਵ ਪਾਰਟੀ 'ਚ ਸ਼ਾਹਰੁਖ ਖ਼ਾਨ ਦੇ ਪੁੱਤਰ ਨੂੰ ਖ਼ਾਸ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਸੀ। ਆਰੀਅਨ ਕੋਲ ਕੋਈ ਵੀ ਰੈਵ ਪਾਰਟੀ ਦਾ ਪਾਸ ਨਹੀਂ ਸੀ ਅਤੇ ਨਾ ਹੀ ਉਸ ਨੇ ਇਸ ਪਾਰਟੀ ਦੀ ਐਂਟਰੀ ਫੀਸ ਦਿੱਤੀ ਸੀ। ਇਹ ਪਤਾ ਲੱਗਾ ਹੈ ਕਿ ਇਸ ਰੈਵ ਪਾਰਟੀ ਦੀ ਐਂਟਰੀ ਫੀਸ 50 ਹਜ਼ਾਰ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਪਹੁੰਚਦੀ ਸੀ।

PunjabKesari

ਨੋਟ - ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਗ੍ਰਿਫ਼ਤਾਰੀ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News