ਆਰੀਅਨ ਡਰੱਗਜ਼ ਮਾਮਲੇ ਤੋਂ ਸਮੀਰ ਵਾਨਖੇੜੇ ਨੂੰ ਕੀਤਾ ਲਾਂਭੇ, ਹੁਣ ਇਹ ਅਫ਼ਸਰ ਕਰੇਗਾ ਕੇਸ ਦੀ ਜਾਂਚ

11/06/2021 10:18:10 AM

ਮੁੰਬਈ (ਬਿਊਰੋ) – ਸਮੀਰ ਵਾਨਖੇੜੇ ਨੂੰ ਆਰੀਅਨ ਖ਼ਾਨ ਡਰੱਗਜ਼ ਮਾਮਲੇ ਦੀ ਜਾਂਚ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ 5 ਹੋਰਨਾਂ ਮਾਮਲਿਆਂ ਦੀ ਜਾਂਚ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਹੈ। ਉਹ ਮੁੰਬਈ ਐੱਨ. ਸੀ. ਬੀ. ਦੇ ਜੁਆਇੰਟ ਡਾਇਰੈਕਟਰ ਬਣੇ ਰਹਿਣਗੇ। ਆਰੀਅਨ ਕੇਸ ਦੀ ਜਾਂਚ ਹੁਣ ਦਿੱਲੀ ਐੱਨ. ਸੀ. ਬੀ. ਦੀ ਟੀਮ ਕਰੇਗੀ। ਆਰੀਅਨ ਦਾ ਕੇਸ ਹੁਣ ਸੰਜੇ ਸਿੰਘ ਵੇਖਣਗੇ।

ਐੱਨ. ਸੀ. ਬੀ. ਵਲੋਂ ਕਿਹਾ ਗਿਆ ਹੈ ਕਿ ਸਮੀਰ ਵਾਨਖੇੜੇ 'ਤੇ ਲੱਗੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਇਸ ਮਾਮਲੇ ਤੋਂ ਹਟਾਇਆ ਗਿਆ ਹੈ ਤਾਂ ਜੋ ਨਿਰਪੱਖ ਜਾਂਚ ਹੋ ਸਕੇ। ਐੱਨ. ਸੀ. ਬੀ. ਦੱਖਣੀ-ਪੱਛਮੀ ਖੇਤਰ ਦੇ ਉਪ-ਮੁਖੀ ਮੁਥਾ ਅਸ਼ੋਕ ਜੈਨ ਨੇ ਕਿਹਾ ਕਿ ਸਾਡੇ ਜ਼ੋਨ ਦੇ ਕੁਲ 6 ਮਾਮਲਿਆਂ ਦੀ ਹੁਣ ਦਿੱਲੀ ਐੱਨ. ਸੀ. ਬੀ. ਦੀ ਟੀਮ ਜਾਂਚ ਕਰੇਗੀ। ਮਾਮਲਿਆਂ 'ਚ ਆਰਿਅਨ ਖਾਨ ਦੇ ਨਾਲ ਹੀ 5 ਹੋਰ ਮਾਮਲੇ ਵੀ ਹਨ। ਓਧਰ 2018 ਦੇ ਧੋਖਾਦੇਹੀ ਦੇ ਮਾਮਲੇ 'ਚ ਅਦਾਲਤ ਨੇ ਕਿਰਨ ਗੋਸਾਵੀ ਨੂੰ 8 ਨਵੰਬਰ ਤਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਗੋਸਾਵੀ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦਾ ਇਕ ਆਜ਼ਾਦ ਗਵਾਹ ਵੀ ਹੈ।

ਕੀ ਕਿਹਾ ਸਮੀਰ ਵਾਨਖੇੜੇ ਨੇ
ਇਸ ਮਾਮਲੇ 'ਤੇ ਸਮੀਰ ਵਾਨਖੇੜੇ ਨੇ ਕਿਹਾ ਕਿ ਮੈਨੂੰ ਜਾਂਚ ਤੋਂ ਨਹੀਂ ਹਟਾਇਆ ਗਿਆ। ਅਦਾਲਤ 'ਚ ਮੈਂ ਰਿਟ ਪਟੀਸ਼ਨ ਦਾਇਰ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ। ਇਸ ਲਈ ਆਰੀਅਨ ਮਾਮਲੇ ਤੇ ਸਮੀਰ ਖਾਨ ਮਾਮਲੇ ਦੀ ਜਾਂਚ ਦਿੱਲੀ ਐੱਨ. ਸੀ. ਬੀ. ਦੀ ਐੱਸ. ਆਈ. ਟੀ. ਕਰੇਗੀ।

ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਏ ਆਰੀਅਨ
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ (23) ਆਪਣੇ ਜ਼ਮਾਨਤ ਦੇ ਹੁਕਮ 'ਚ ਨਿਰਧਾਰਤ ਹਾਜ਼ਰੀ ਲਵਾਉਣ ਲਈ ਸ਼ੁੱਕਰਵਾਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਹਮਣੇ ਪੇਸ਼ ਹੋਏ। ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁੰਬਈ ਹਾਈ ਕੋਰਟ ਨੇ 30 ਅਕਤਬੂਰ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News