ਡਰੱਗ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰਿਅਨ ਦੀ ਸੁਹਾਨਾ-ਅਬਰਾਮ ਨਾਲ ਪਹਿਲੀ ਪੋਸਟ (ਤਸਵੀਰਾਂ)

Tuesday, Aug 23, 2022 - 12:33 PM (IST)

ਡਰੱਗ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰਿਅਨ ਦੀ ਸੁਹਾਨਾ-ਅਬਰਾਮ ਨਾਲ ਪਹਿਲੀ ਪੋਸਟ (ਤਸਵੀਰਾਂ)

ਮੁੰਬਈ- ਬਾਲੀਵੁੱਡ ਕਪਲ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੇ ਬੱਚੇ ਆਰੀਅਨ ਸੁਹਾਨਾ ਖ਼ਾਨ ਅਤੇ ਅਬਰਾਮ ਸਭ ਤੋਂ ਚਰਚਿਤ ਸਟਾਰ ਕਿਡਸ ’ਚੋਂ ਇਕ ਹਨ।ਉਨ੍ਹਾਂ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਸ਼ਾਹਰੁਖ ਦੇ ਬੱਚਿਆਂ ਦੀਆਂ ਕੁਝ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਆਰੀਅਨ ਖ਼ਾਨ ਨੇ ਇੰਸਟਾ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਡਰੱਗ ਮਾਮਲੇ ਤੋਂ ਬਾਅਦ ਆਰੀਅਨ ਦੀ ਇਹ ਪਹਿਲੀ ਪੋਸਟ ਹੈ। ਆਰੀਅਨ ਨੇ ਆਖ਼ਰੀ ਵਾਰ 15 ਅਗਸਤ 2021 ਨੂੰ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਤਸਵੀਰ ਪੋਸਟ ਕੀਤੀ ਸੀ ਅਤੇ ਇਸ ਤੋਂ ਬਾਅਦ ਸੋਮਵਾਰ ਨੂੰ ਆਰੀਅਨ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਉਹ ਆਪਣੀ ਭੈਣ ਸੁਹਾਨਾ ਖ਼ਾਨ ਅਤੇ ਅਬਰਾਮ ਖ਼ਾਨ ਨਾਲ ਮਸਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ’ਚ ਉਹ ਸੁਹਾਨਾ ਖ਼ਾਨ ਅਤੇ ਅਬਰਾਮ ਖ਼ਾਨ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਆਰੀਅਨ ਅਤੇ ਅਬਰਾਮ ਖ਼ਾਨ ਕੈਮਰੇ ਵੱਲ ਦੇਖਦੇ ਹੋਏ ਪੋਜ਼ ਦੇ ਰਹੇ ਹਨ।

ਇਹ ਵੀ ਪੜ੍ਹੋ : ਸੋਨਾਲੀ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਬਣਾਈ ਸੀ ਵੱਡੀ ਪਛਾਣ, ਜਾਣੋ ਛੋਟੇ ਪਰਦੇ ਤੋਂ ਸਿਆਸਤ ਤੱਕ ਦਾ ਸਫ਼ਰ

ਲੁੱਕ ਦੀ ਗੱਲ ਕਰੀਏ ਤਾਂ ਆਰੀਅਨ ਜੈਕੇਟ ’ਚ ਕਾਫ਼ੀ ਸਮਾਰਟ ਲੱਗ ਰਹੇ ਸਨ। ਸੁਹਾਨਾ ਆਫ਼ ਸ਼ੋਲਡਰ ਡੈਨਿਮ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਬਰਾਮ ਕਾਲੇ ਰੰਗ ਦੀ ਹੂਡੀ ’ਚ ਪਿਆਰਾ ਲੱਗ ਰਿਹਾ ਸੀ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਆਰੀਅਨ ਨੇ ਇਕ ਕੈਪਸ਼ਨ ਵੀ ਦਿੱਤੀ ਹੈ। ਜਿਸ ’ਚ ਲਿਖਿਆ ਹੈ ਕਿ ‘Hat-trick’

PunjabKesari

ਆਰੀਅਨ ਦੀਆਂ ਇਹ ਤਸਵੀਰਾਂ ਸਾਂਝੀਆਂ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਆਰੀਅਨ ਦੇ ਪਿਤਾ ਸ਼ਾਹਰੁਖ਼ ਨੇ ਵੀ ਇਨ੍ਹਾਂ ਤਸਵੀਰਾਂ ’ਤੇ ਕਮੈਂਟ ਕੀਤਾ ਹੈ। ਤਸਵੀਰਾਂ ’ਤੇ ਟਿੱਪਣੀ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ ਕਿ ‘ਮੇਰੇ ਕੋਲ ਇਹ ਤਸਵੀਰਾਂ ਕਿਉਂ ਨਹੀਂ ਹਨ! ਇਸ ਨੂੰ ਤੁਰੰਤ ਮੇਰੇ ਕੋਲ ਭੇਜੋ।’

PunjabKesari

ਇਹ ਵੀ ਪੜ੍ਹੋ : ਐਡਵਾਂਸ ਬੁਕਿੰਗ ’ਚ ‘ਲਾਈਗਰ’ ਦੀ ਜ਼ਬਰਦਸਤ ਸ਼ੁਰੂਆਤ, 25 ਅਗਸਤ ਨੂੰ ਹੋਵੇਗੀ ਰਿਲੀਜ਼

ਤੁਹਾਨੂੰ ਦੱਸ ਦੇਈਏ ਕਿ ਸਾਲ 2021 ਆਰੀਅਨ ਲਈ ਬਹੁਤ ਮੁਸ਼ਕਲ ਰਿਹਾ ਜਦੋਂ ਉਸ ਦਾ ਨਾਮ ਡਰੱਗਜ਼ ਮਾਮਲੇ ’ਚ ਆਇਆ। ਇਸ ਸਬੰਧ ’ਚ ਆਰੀਅਨ ਨੂੰ ਕੁਝ ਦਿਨ ਜੇਲ੍ਹ ਵੀ ਜਾਣਾ ਪਿਆ ਸੀ, ਹਾਲਾਂਕਿ ਹੁਣ ਉਸ ਨੂੰ ਕਲੀਨ ਚੀਟ ਮਿਲ ਗਈ ਹੈ।


author

Shivani Bassan

Content Editor

Related News