ਆਰੀਅਨ ਡਰੱਗ ਕੇਸ: ਮੁਸ਼ਕਿਲ ਸਮੇਂ ''ਚ ਸ਼ਾਹਰੁਖ ਖਾਨ ਦੇ ਹੱਕ ''ਚ ਨਿੱਤਰੇ ਪ੍ਰਸ਼ੰਸਕ, ਆਖੀ ਇਹ ਗੱਲ

Wednesday, Oct 06, 2021 - 12:26 PM (IST)

ਆਰੀਅਨ ਡਰੱਗ ਕੇਸ: ਮੁਸ਼ਕਿਲ ਸਮੇਂ ''ਚ ਸ਼ਾਹਰੁਖ ਖਾਨ ਦੇ ਹੱਕ ''ਚ ਨਿੱਤਰੇ ਪ੍ਰਸ਼ੰਸਕ, ਆਖੀ ਇਹ ਗੱਲ

ਮੁੰਬਈ- ਡਰੱਗ ਕੇਸ 'ਚ ਪੁੱਤਰ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਸੁਪਰ ਸਟਾਰ ਸ਼ਾਹਰੁਖ ਖਾਨ ਲਗਾਤਾਰ ਖਬਰਾਂ 'ਚ ਬਣੇ ਹੋਏ ਹਨ। ਅਜਿਹੇ ਮੁਸ਼ਕਿਲ ਸਮੇਂ 'ਚ ਕਿੰਗ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਬਾਲੀਵੁੱਡ ਸਿਤਾਰਿਆਂ ਦੀ ਬੇਹੱਦ ਸਪੋਰਟ ਮਿਲ ਰਹੀ ਹੈ। ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਸਪੋਰਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਘਰ ਮੰਨਤ ਪਹੁੰਚ ਕੇ ਉਨ੍ਹਾਂ ਦੇ ਹੌਸਲਾ ਵਧਾ ਰਹੇ ਹਨ। 

PunjabKesari
ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦੇ ਘਰ ਦੇ ਬਾਹਰੋਂ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਲਗਾ ਰਹੇ ਹਨ। ਪੋਸਟ 'ਚ ਲਿਖਿਆ ਹੋਇਆ ਹੈ-'ਦੁਨੀਆ ਦੇ ਕੋਨੇ ਤੋਂ ਅਸੀਂ ਸਭ ਤੁਹਾਡੇ ਬਹੁਤ ਵੱਡੇ ਪ੍ਰਸ਼ੰਸਕ ਹਾਂ ਅਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਸਾਰੇ ਇਸ ਪ੍ਰੀਖਿਆ ਦੀ ਘੜੀ 'ਚ ਤੁਹਾਡੇ ਨਾਲ ਖੜ੍ਹੇ ਹਾਂ। ਆਪਣਾ ਧਿਆਨ ਰੱਖੋ ਕਿੰਗ'।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ, ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਵੀ ਸ਼ਾਹਰੁਖ ਦਾ ਸਮਰਥਨ ਕਰ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਸਲਮਾਨ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਇਸ ਮੁਸ਼ਕਿਲ ਘੜੀ 'ਚ ਸ਼ਾਹਰੁਖ ਖਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚਿਆ ਸੀ।


author

Aarti dhillon

Content Editor

Related News