'ਰਾਮਾਇਣ' 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ
Wednesday, Oct 06, 2021 - 09:29 AM (IST)
ਮੁੰਬਈ : ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ ਹੋ ਗਿਆ ਹੈ। ਅਰਵਿੰਦ ਤ੍ਰਿਵੇਦੀ ਨੇ ਮੁੰਬਈ ਵਿਖੇ 82 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮੰਗਲਵਾਰ ਦੇਰ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਸ ਗੱਲ ਦੀ ਜਾਣਕਾਰੀ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸ਼ਤੁਭ ਤ੍ਰਿਵੇਦੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਰਵਿੰਦ ਤ੍ਰਿਵੇਦੀ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਕਾਂਦੀਵਲੀ ਵੈਸਟ 'ਚ ਦਹਾਨੁਕਰਵਾਦੀ ਸ਼ਮਸ਼ਾਨਘਾਟ 'ਚ ਹੋਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ 'ਡਰੱਗ ਰੈਕਟ' ਮਾਮਲੇ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ ਮਨਜ਼ੂਰ
ਅਰਵਿੰਦ ਤ੍ਰਿਵੇਦੀ ਰਾਮਾਇਣ 'ਚ ਨਿਭਾਈ ਗਈ ਰਾਵਣ ਦੀ ਭੂਮਿਕਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਰਾਵਣ ਦਾ ਇੰਨਾ ਦਮਦਾਰ ਕਿਰਦਾਰ ਨਿਭਾਇਆ ਸੀ ਕਿ ਉਨ੍ਹਾਂ ਦੇ ਅੱਗੇ ਬਾਕੀ ਸਾਰੇ ਕਲਾਕਾਰ ਟੀ. ਵੀ. 'ਤੇ ਅੱਜ ਵੀ ਫਿੱਕੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕੜਕ ਆਵਾਜ਼ ਅਤੇ ਆਕੜ ਕੇ ਚੱਲਣ ਦਾ ਅੰਦਾਜ਼ ਅੱਜ ਵੀ ਲੋਕਾਂ ਨੂੰ ਖੂਬ ਪਸੰਦ ਹੈ। ਰਾਮਾਇਣ ਜਦੋਂ ਵੀ ਟੀ. ਵੀ. 'ਤੇ ਆਉਂਦੀ ਹੈ ਤਾਂ ਦਰਸ਼ਕ ਟਕ-ਟਕੀ ਲਾਈ ਆਪਣੇ ਚਹੇਤੇ ਰਾਵਣ ਨੂੰ ਦੇਖਣ ਲਈ ਟੀ. ਵੀ. ਦੇ ਸਾਹਮਣੇ ਬੈਠ ਜਾਂਦੇ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਦਾ ਐਲਾਨ
ਅਰਵਿੰਦ ਤ੍ਰਿਵੇਦੀ ਨੇ ਕਲਟ ਟੀ. ਵੀ. ਸ਼ੋਅ ਵਿਕਰਮ ਅਤੇ ਬੇਤਾਲ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਹ ਹੀ ਨਹੀਂ ਅਰਵਿੰਦ ਤ੍ਰਿਵੇਦੀ ਨੇ ਆਪਣੀ ਅਦਾਕਾਰੀ ਦੇ ਕੈਰੀਅਰ 'ਚ ਤਿੰਨ ਦਹਾਕੇ ਗੁਜਰਾਤੀ ਸਿਨੇਮਾ ਨੂੰ ਵੀ ਦਿੱਤੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ