ਕਲਾਮ ਨੂੰ ਸ਼ਰਧਾਂਜਲੀ ਦੇ ਕੇ ਬੁਰੀ ਫਸੀ ਅਨੁਸ਼ਕਾ, ਲੋਕਾਂ ਨੇ ਉਡਾਇਆ ਮਜ਼ਾਕ (ਦੇਖੋ ਤਸਵੀਰਾਂ)

07/28/2015 5:14:56 PM

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਟਵਿਟਰ ''ਤੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦੇਣਾ ਮਹਿੰਗਾ ਪੈ ਗਿਆ। ਅਨੁਸ਼ਕਾ ਨੇ ਕਲਾਮ ਦਾ ਗਲਤ ਨਾਂ ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਕੀ ਦਿੱਤੀ, ਉਹ ਲੋਕਾਂ ਦੇ ਨਿਸ਼ਾਨੇ ''ਤੇ ਆ ਗਈ। ਅਸਲ ''ਚ ਟਵੀਟ ਕਰਦਿਆਂ ਅਨੁਸ਼ਕਾ ਤੋਂ ਸ਼ਬਦ ਵਿਚ ਗਲਤੀ ਹੋ ਗਈ ਤੇ ਉਸ ਨੇ ''ਏ. ਬੀ. ਜੇ. ਕਲਾਮ ਆਜ਼ਾਦ'' ਲਿਖ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਉਸ ''ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਅਨੁਸ਼ਕਾ ਨੇ ਆਪਣੇ ਪਹਿਲੇ ਟਵੀਟ ਨੂੰ ਡਿਲੀਟ ਕਰ ਦਿੱਤਾ ਤੇ ਦੂਜਾ ਟਵੀਟ ਕੀਤਾ, ਜਿਸ ''ਚ ਉਸ ਨੇ ਆਪਣੀ ਪਹਿਲੀ ਗਲਤੀ ਸੁਧਾਰਦਿਆਂ ''ਏ. ਪੀ. ਜੇ. ਕਲਾਮ ਆਜ਼ਾਦ'' ਲਿਖਿਆ।
ਇਸ ਤੋਂ ਬਾਅਦ ਟਵਿਟਰ ''ਤੇ ਮੁੜ ਉਸ ''ਤੇ ਟਿੱਪਣੀਆਂ ਕੀਤੀਆਂ ਗਈਆਂ ਕਿ ਉਸ ਨੂੰ ਰਾਸ਼ਟਰਪਤੀ ਦਾ ਪੂਰੀ ਨਾਂ ਵੀ ਸਹੀ ਤਰ੍ਹਾਂ ਨਹੀਂ ਪਤਾ ਹੈ। ਇਸ ਤੋਂ ਬਾਅਦ ਅਨੁਸ਼ਕਾ ਨੇ ਫਿਰ ਟਵੀਟ ਡਿਲੀਟ ਕਰ ਦਿੱਤਾ ਤੇ ਤੀਜੀ ਵਾਰ ਉਸ ਨੇ ਸਹੀ ਟਵੀਟ ਕੀਤਾ। ਹਾਲਾਂਕਿ ਉਸ ਦੇ ਸਹੀ ਟਵੀਟ ਕਰਨ ਤੋਂ ਬਾਅਦ ਵੀ ਟਿੱਪਣੀਆਂ ਆਉਣੀਆਂ ਜਾਰੀ ਰਹੀਆਂ। ਅਭਿਨੇਤਾ ਕੇ. ਆਰ. ਕੇ. ਖਾਨ ਨੇ ਟਵੀਟ ਕੀਤਾ, ''ਪੜ੍ਹੀ-ਲਿਖੀ ਇੰਟੈਲੀਜੈਂਟ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਟਵੀਟ, ਹੱਦ ਹੋ ਗਈ ਯਾਰ। ਆਸ਼ਿਕੀ ਤੋਂ ਹੀ ਟਾਈਮ ਨਹੀਂ ਮਿਲਦਾ।''

Related News