ਪੰਜਾਬੀ ਸਿਤਾਰਿਆਂ ਨੇ ਗੁਰਦਾਸਪੁਰ ਦੀ ਦੁੱਖ ਭਰੀ ਘਟਨਾ ''ਤੇ ਇੰਝ ਜਤਾਈ ਪ੍ਰਤੀਕਿਰਿਆ (ਦੇਖੋ ਤਸਵੀਰਾਂ)

07/27/2015 10:48:31 PM

ਜਲੰਧਰ- ਗੁਰਦਾਸਪੁਰ ''ਚ ਹੋਏ ਅੱਤਵਾਦੀ ਹਮਲੇ ''ਤੇ ਪੰਜਾਬੀ ਸਿਤਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਹੈ। ਮਿਸ ਪੂਜਾ, ਬੱਬੂ ਮਾਨ, ਸਰਬਜੀਤ ਚੀਮਾ, ਜਸਬੀਰ ਜੱਸੀ, ਜੈਜ਼ੀ ਬੀ, ਨਵਰਾਜ ਹੰਸ, ਬੰਟੀ ਬੈਂਸ, ਰੈਪਰ ਬਾਦਸ਼ਾਹ, ਵੀਤ ਬਲਜੀਤ ਤੇ ਹਰਭਜਨ ਮਾਨ ਨੇ ਸੋਸ਼ਲ ਮੀਡੀਆ ''ਤੇ ਸ਼ਾਂਤੀ ਲਈ ਦੁਆਵਾਂ ਕੀਤੀਆਂ ਹਨ।

ਇਥੇ ਤਸਵੀਰਾਂ ਵਿਚ ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਲਏ ਗਏ ਕੁਝ ਸਕ੍ਰੀਨਸ਼ਾਟਸ ਹਨ, ਜਿਨ੍ਹਾਂ ਵਿਚ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬੀ ਸਿਤਾਰਿਆਂ ਨੇ ਇਸ ਦੁੱਖ ਭਰੀ ਘਟਨਾ ''ਤੇ ਆਪਣੀ ਪ੍ਰਤੀਕਿਰਿਆ ਕਿਵੇਂ ਜ਼ਾਹਿਰ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਸਾਢੇ 5 ਵਜੇ ਤੋਂ ਕੁਝ ਅੱਤਵਾਦੀ ਗੁਰਦਾਸਪੁਰ ''ਚ ਸੰਨ੍ਹ ਲਾਈ ਬੈਠੇ ਸਨ, ਜਿਨ੍ਹਾਂ ਨੂੰ 12 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਪੰਜਾਬ ਪੁਲਸ ਨੇ ਮਾਰ ਮੁਕਾਇਆ ਹੈ।


Related News