ਰਿਲੀਜ਼ ਹੋਇਆ ਹਾਲੀਵੁੱਡ ਦੀ ਸ਼ਾਨਦਾਰ ਫਿਲਮ ''ਬੈਟਮੈਨ ਵਰਸਿਜ ਸੁਪਰਮੈਨ'' ਦਾ ਟਰੇਲਰ (ਵੀਡੀਓ)

07/12/2015 9:50:37 PM

ਲਾਸ ਏਂਜਲਸ- ਡਾਇਰੈਕਟਰ ਜੈਕ ਸਨਾਈਡਰ ਦੀ ਫਿਲਮ ਬੈਟਮੈਨ ਵਰਸਿਜ਼ ਸੁਪਰਮੈਨ : ਡਾਨ ਆਫ ਜਸਟਿਸ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ''ਚ ਸੁਪਰਮੈਨ ਦੀ ਭੂਮਿਕਾ ''ਚ ਹਾਲੀਵੁੱਡ ਐਕਟਰ ਹੈਨਰੀ ਕੇਵਿਲ, ਜਦਕਿ ਬੈਟਮੈਨ ਦੀ ਭੂਮਿਕਾ ''ਚ ਬੇਨ ਐਫਲੇਕ ਹਨ। ਇਨ੍ਹਾਂ ਤੋਂ ਇਲਾਵਾ ਗੈਲ ਗੈਡੋਟ, ਐਮੀ ਐਡਮਸ, ਡਾਇਨ ਲੇਨ, ਲਾਰੇਂਸ ਫਿਸ਼ਬਰਨ, ਜੇਸੀ ਇਸਨਬਰਗ ਤੇ ਜੈਰੇਮੀ ਆਈਰਨਜ਼ ਵੀ ਫਿਲਮ ''ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਟਰੇਲਰ ''ਚ ਦਿਖਾਏ ਘਏ ਸੀਨਜ਼ ਨਾਲ ਫਿਲਮ ਦੇ ਐਨੀਮੇਸ਼ਨ ਤੇ ਸਪੈਸ਼ਲ ਇਫੈਕਟਸ ''ਤੇ ਕੀਤੀ ਗਈ ਮਿਹਨਤ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਅਗਲੇ ਸਾਲ 25 ਮਾਰਚ ਨੂੰ ਰਿਲੀਜ਼ ਹੋਵੇਗੀ।

Related News