ਅੱਜ ਰਾਤ ਹੋਵੇਗੀ ਸ਼ਾਹਿਦ-ਮੀਰਾ ਦੇ ਵਿਆਹ ਦੀ ਰਿਸੈਪਸ਼ਨ

Sunday, Jul 12, 2015 - 08:02 PM (IST)

ਮੁੰਬਈ- ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਅੱਜ ਹੈ। ਖਬਰਾਂ ਮੁਤਾਬਕ ਰਿਸੈਪਸ਼ਨ ਪਾਰਟੀ ਵੈਨਿਊ ਸਾਊਥ ਮੁੰਬਈ ਦੇ ਲੋਅਰ ਪਰੇਲ ਦਾ ਪੈਲੇਡੀਅਮ ਹੋਟਲ ਹੈ। ਇਸ ਰਿਸੈਪਸ਼ਨ ''ਚ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਤੇ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ 8.30 ਵਜੇ ਤੋਂ ਰਿਸੈਪਸ਼ਨ ਪਾਰਟੀ ਸ਼ੁਰੂ ਹੋਵੇਗੀ। ਸ਼ਾਹਿਦ ਕਪੂਰ ਦੀ ਵੈਡਿੰਗ ਰਿਸੈਪਸ਼ਨ ਸੱਦਾ ਕਾਰਡ ਵੀ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ।
ਇਸ ਕਾਰਡ ਦੀ ਖਾਸ ਗੱਲ ਇਹ ਹੈ ਕਿ ਇਸ ''ਚ ਕਰੋਮ ਪਲੇਟਿਡ ਲੇਅਰ ਹੈ, ਜਿਸ ਨੂੰ ਮਹਿਮਾਨਾਂ ਨੂੰ ਆਪਣੇ ਨਾਲ ਲੈ ਕੇ ਵੈਨਿਊ ਤਕ ਪਹੁੰਚਣਾ ਹੋਵੇਗਾ। ਇਹੀ ਗੇਟਪਾਸ ਲਈ ਵੀ ਵੈਲਿਡ ਹੋਵੇਗਾ। ਇਸ ਤੋਂ ਬਿਨਾਂ ਵੈਨਿਊ ''ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

Related News