ਯਾਮੀ ਗੌਤਮ ਦੀ ਫ਼ਿਲਮ ''ਆਰਟੀਕਲ 370'' ਨੇ 5 ਦਿਨਾਂ ''ਚ ਕਮਾਏ ਇੰਨੇਂ ਕਰੋੜ
Wednesday, Feb 28, 2024 - 05:49 PM (IST)
ਮੁੰਬਈ (ਬਿਊਰੋ) : ਅਦਾਕਾਰਾ ਯਾਮੀ ਗੌਤਮ ਦੀ ਐਕਸ਼ਨ ਫ਼ਿਲਮ 'ਆਰਟੀਕਲ 370' 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜੋ ਦੁਨੀਆ ਭਰ 'ਚ ਚੰਗੀ ਕਮਾਈ ਕਰ ਰਹੀ ਹੈ। ਦਰਸ਼ਕ ਇਸ ਫ਼ਿਲਮ ਨੂੰ ਕਾਫੀ ਪਿਆਰ ਦੇ ਰਹੇ ਹਨ। 'ਆਰਟੀਕਲ 370' ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ਫ਼ਿਲਮ ਦੇ ਚੰਗੇ ਰਿਵਿਊਜ਼ ਕਾਰਨ ਹਰ ਕੋਈ ਇਸ ਦੀ ਤਾਰੀਫ ਕਰ ਰਿਹਾ ਹੈ। ਇਸ ਫ਼ਿਲਮ ਨੇ ਹਫ਼ਤੇ 'ਚ ਹੀ ਚੰਗਾ ਕਲੈਕਸ਼ਨ ਕਰ ਲਿਆ ਹੈ। ਫ਼ਿਲਮ ਦੇ ਵਰਲਡਵਾਈਡ ਕਲੈਕਸ਼ਨ ਦਾ ਖੁਲਾਸਾ ਹੋ ਗਿਆ ਹੈ ਅਤੇ ਇਹ ਜਲਦ ਹੀ 50 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ
ਯਾਮੀ ਗੌਤਮ ਨੇ 'ਆਰਟੀਕਲ 370' 'ਚ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ। ਉਸ ਦੇ ਦਮਦਾਰ ਐਕਸ਼ਨ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। 'ਆਰਟੀਕਲ 370' ਦੇ ਭਾਰਤ ਦੇ ਪੰਜ ਦਿਨਾਂ ਦੇ ਕਲੈਕਸ਼ਨ ਦਾ ਵੀ ਖੁਲਾਸਾ ਹੋਇਆ ਹੈ। ਆਓ ਤੁਹਾਨੂੰ ਫਿਲਮ ਦੇ ਘਰੇਲੂ ਅਤੇ ਵਰਲਡਵਾਈਡ ਕਲੈਕਸ਼ਨ ਬਾਰੇ ਦੱਸਦੇ ਹਾਂ। ਯਾਮੀ ਗੌਤਮ ਦੀ 'ਆਰਟੀਕਲ 370' ਨੇ ਭਾਰਤ 'ਚ ਆਪਣੇ ਪਹਿਲੇ ਦਿਨ 6.12 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ 9.08 ਕਰੋੜ, ਤੀਜੇ ਦਿਨ 10.25 ਕਰੋੜ, ਚੌਥੇ ਦਿਨ 3.60 ਕਰੋੜ ਅਤੇ ਪੰਜਵੇਂ ਦਿਨ 3.55 ਕਰੋੜ ਦੀ ਕਮਾਈ ਕੀਤੀ। ਜਿਸ ਤੋਂ ਬਾਅਦ ਕੁਲ ਕਲੈਕਸ਼ਨ 32.60 ਕਰੋੜ ਹੋ ਗਿਆ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 44.60 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ 'ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ 'ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
ਦੱਸਣਯੋਗ ਹੈ ਕਿ ਯਾਮੀ ਗੌਤਮ ਨੇ 'ਆਰਟੀਕਲ 370' 'ਚ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਅਤੇ ਅਰੁਣ ਗੋਵਿਲ ਨੇ ਪੀ. ਐੱਮ. ਮੋਦੀ ਦੀ ਭੂਮਿਕਾ ਨਿਭਾਈ ਹੈ। ਜਦਕਿ ਕਿਰਨ ਕਰਮਾਕਰ ਨੇ ਅਮਿਤ ਸ਼ਾਹ ਦਾ ਕਿਰਦਾਰ ਨਿਭਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।