ਅਦਾਕਾਰਾ ਅਰਸ਼ੀ ਖ਼ਾਨ ਸੋਸ਼ਲ ਮੀਡੀਆ ''ਤੇ ਟ੍ਰੋਲ, ਜਾਣੋ ਕੀ ਹੈ ਵਜ੍ਹਾ
Tuesday, Sep 15, 2020 - 11:47 AM (IST)

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਅਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਰਹੀ ਅਰਸ਼ੀ ਖ਼ਾਨ ਨੂੰ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਵਿਚ ਦਖ਼ਲ ਦੇਣਾ ਸੋਸ਼ਲ ਮੀਡੀਆ ‘ਤੇ ਭਾਰੀ ਪੈ ਗਿਆ। ਇਸ ਕਰਕੇ ਹੁਣ ਉਹ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਕੰਗਨਾ ਰਣੌਤ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਅਤੇ ਨਸ਼ਿਆਂ ਦੇ ਮਾਮਲੇ ਵਿਚ ਮੁੰਬਈ ਪੁਲਸ ਦੀ ਚੁੱਪੀ ‘ਤੇ ਸਵਾਲ ਚੁੱਕੇ, ਜਿਸ ਲਈ ਸ਼ਿਵ ਸੈਨਾ ਨੇਤਾ ਅਤੇ ਸੰਸਦ ਮੈਂਬਰ ਸੰਜੇ ਰਾਊਤ ਨੇ ਕੰਗਨਾ ਨੂੰ ਮੁੰਬਈ ਨਾ ਆਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੀ ਕੰਗਨਾ ਨੂੰ ਮੁੰਬਈ ਨਾ ਆਉਣ ਲਈ ਕਿਹਾ ਸੀ।
ਇਸ ਦੇ ਨਾਲ ਹੀ ਕੰਗਨਾ ਇਸ ਵਿਵਾਦ ਦਰਮਿਆਨ ਮੁੰਬਈ ਦੀ ਤੁਲਨਾ 'ਪੀ.ਓ.ਕੇ' ਨਾਲ ਕਰ ਚੁੱਕੀ ਹੈ। ਇਸ ਮੁੱਦੇ ‘ਤੇ ਇੱਕ ਨਿਊਜ਼ ਚੈਨਲ ‘ਤੇ ਡਿਬੇਟ ਚੱਲ ਰਹੀ ਸੀ ਜਿਸ ‘ਚ ਅਰਸ਼ੀ ਖ਼ਾਨ ਪੀਓਕੇ ਨੂੰ ਵਾਰ-ਵਾਰ ਪਾਕਿਸਤਾਨ ਕਹਿ ਰਹੀ ਸੀ। ਬੀਜੇਪੀ ਨੇਤਾ ਸੰਬਿਤ ਪਾਤਰਾ ਨੇ ਇਸ ‘ਤੇ ਇਤਰਾਜ਼ ਜਾਹਿਰ ਕੀਤਾ ਤੇ ਕਿਹਾ ਕਿ 'ਪੀ.ਓ.ਕੇ.' ਪਾਕਿਸਤਾਨ ਨਹੀਂ ਹੈ।
PoK मतलब “Pak Occupied Kashmir”!! pic.twitter.com/8MPRYU3Vle
— Sambit Patra (@sambitswaraj) September 14, 2020
ਬੀਜੇਪੀ ਨੇਤਾ ਸੰਬਿਤ ਪਾਤਰਾ ਦਾ ਟਵੀਟ
ਸੰਬਿਤ ਪਾਤਰ ਨੇ ਕਿਹਾ ਕਿ 'ਪੀ. ਓ. ਕੇ.' ਭਾਰਤ ਦਾ ਇੱਕ ਹਿੱਸਾ ਹੈ। ਇਸ ਤੋਂ ਬਾਅਦ ਉਹ ਅਰਸ਼ੀ ਖ਼ਾਨ 'ਪੀ. ਓ. ਕੇ.' ਦੀ ਫੁੱਲ ਫਾਰਮ ਦੱਸਣ ਲਈ ਕਹਿੰਦੇ ਹਨ ਪਰ ਉਹ ਦੱਸਣ ਤੋਂ ਇਨਕਾਰ ਕਰ ਦਿੰਦੀ ਹੈ। ਇਸ ਦਰਮਿਆਨ ਇੱਕ ਹਲਕੀ ਜਿਹੀ ਬਹਿਸ ਹੁੰਦੀ ਹੈ। ਫਿਰ ਪਾਤਰਾ, ਅਰਸ਼ੀ ਨੂੰ 'ਪੀ. ਓ. ਕੇ.' ਦਾ ਮਤਲਬ ਦੱਸਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਅਰਸ਼ੀ ਖ਼ਾਨ ਨੇ 'ਪੀ. ਓ. ਕੇ.' ਬਾਰੇ ਕੁਝ ਨਹੀਂ ਦੱਸਣ ਤੋਂ ਬਾਅਦ ਲੋਕ ਟਵਿੱਟਰ 'ਤੇ ਉਸ ਨੂੰ ਟ੍ਰੋਲ ਕਰ ਰਹੇ ਹਨ।