ਹਾਦਸੇ ਦਾ ਸ਼ਿਕਾਰ ਹੋਈ ‘ਬਿੱਗ ਬੌਸ’ ਫੇਮ ਅਰਸ਼ੀ ਖ਼ਾਨ, ਸ਼ੂਟਿੰਗ ਲਈ ਗਈ ਸੀ ਦਿੱਲੀ

11/23/2021 9:51:53 AM

ਮੁੰਬਈ (ਬਿਊਰੋ)– ‘ਬਿੱਗ ਬੌਸ’ ਫੇਮ ਅਰਸ਼ੀ ਖ਼ਾਨ ਦਾ ਐਕਸੀਡੈਂਟ ਹੋ ਗਿਆ ਹੈ। ਉਸ ਨੂੰ ਸੜਕ ਹਾਦਸੇ ’ਚ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਥਾਣਾ ਖੇਤਰ ਦੇ ਸ਼ਿਵਾਲਿਕ ਰੋਡ ’ਤੇ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ’ਚ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਅਰਸ਼ੀ ਖ਼ਾਨ ਨੂੰ ਸਾਵਧਾਨੀ ਵਜੋਂ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਅਰਸ਼ੀ ਖ਼ਾਨ ਇਨ੍ਹੀਂ ਦਿਨੀਂ ਇਕ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ’ਚ ਦਿੱਲੀ ’ਚ ਹੈ। ਇਸ ਦੌਰਾਨ ਉਹ ਆਪਣੀ ਅਸਿਸਟੈਂਟ ਰੇਖਾ ਨਾਲ ਸੀ ਤੇ ਕਾਰ ’ਚ ਸਵਾਰ ਸੀ। ਹਾਲਾਂਕਿ ਉਹ ਖ਼ਤਰੇ ਤੋਂ ਬਾਹਰ ਹੈ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ।

ਉਸ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਹੈ। ਉਹ ਸ਼ੂਟਿੰਗ ਦੇ ਸਿਲਸਿਲੇ ’ਚ ਕਿਤੇ ਜਾ ਰਹੀ ਸੀ ਕਿ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਫਿਲਹਾਲ ਇਸ ਸਬੰਧੀ ਪੁਲਸ ਜਾਂ ਅਰਸ਼ੀ ਖ਼ਾਨ ਤੋਂ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News