Bigg Boss 19 ''ਚ 18 ਸਾਲ ਬਾਅਦ ਅਰਸ਼ਦ ਵਾਰਸੀ ਦੀ ਵਾਪਸੀ, ਅਕਸ਼ੇ ਨਾਲ ਸੰਭਾਲਣਗੇ ''ਵੀਕਐਂਡ ਕਾ ਵਾਰ''

Thursday, Sep 11, 2025 - 04:05 PM (IST)

Bigg Boss 19 ''ਚ 18 ਸਾਲ ਬਾਅਦ ਅਰਸ਼ਦ ਵਾਰਸੀ ਦੀ ਵਾਪਸੀ, ਅਕਸ਼ੇ ਨਾਲ ਸੰਭਾਲਣਗੇ ''ਵੀਕਐਂਡ ਕਾ ਵਾਰ''

ਮੁੰਬਈ (ਏਜੰਸੀ)- ਟੀਵੀ ਰਿਅਲਿਟੀ ਸ਼ੋਅ ਬਿੱਗ ਬੌਸ ਦਾ ਸਭ ਤੋਂ ਵੱਡਾ ਆਕਰਸ਼ਣ ਵੀਕਐਂਡ ਕਾ ਵਾਰ ਹੁੰਦਾ ਹੈ। ਇਸ ਹਫ਼ਤੇ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਹੈ, ਕਿਉਂਕਿ ਹੋਸਟ ਸਲਮਾਨ ਖਾਨ ਇਸ ਵਾਰ ਵੀਕਐਂਡ ਕਾ ਵਾਰ ’ਚ ਨਹੀਂ ਨਜ਼ਰ ਆਉਣਗੇ। ਉਨ੍ਹਾਂ ਦੀ ਜਗ੍ਹਾ ਇਹ ਜ਼ਿੰਮੇਵਾਰੀ ਨਿਭਾਉਣਗੇ ਬਾਲੀਵੁੱਡ ਸਟਾਰ ਅਰਸ਼ਦ ਵਾਰਸੀ ਅਤੇ ਅਕਸ਼ੈ ਕੁਮਾਰ।

ਇਹ ਵੀ ਪੜ੍ਹੋ: ਹੁਣ ਸਾਊਥ ਸਿਨੇਮਾ 'ਚ ਧੱਕ ਪਾਵੇਗਾ ਦੋਸਾਂਝਾਂਵਾਲਾ! 'ਕਾਂਤਾਰਾ: ਚੈਪਟਰ 1' 'ਚ ਹੋਣ ਜਾ ਰਹੀ ਸਰਪ੍ਰਾਈਜ਼ ਐਂਟਰੀ

ਚੈਨਲ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਵੀਡੀਓ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ। ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਸੀਜ਼ਨ 11 ਦੇ ਗ੍ਰੈਂਡ ਫਿਨਾਲੇ ’ਚ ਸ਼ਿਰਕਤ ਕਰ ਚੁੱਕੇ ਹਨ। ਦੂਜੇ ਪਾਸੇ, ਅਰਸ਼ਦ ਵਾਰਸੀ ਲਈ ਇਹ ਖ਼ਾਸ ਵਾਪਸੀ ਹੈ, ਕਿਉਂਕਿ ਉਹ ਬਿੱਗ ਬੌਸ ਦੇ ਪਹਿਲੇ ਹੋਸਟ ਸਨ। 2006 ਵਿੱਚ ਸੋਨੀ ਟੀਵੀ ’ਤੇ ਪ੍ਰਸਾਰਿਤ ਸੀਜ਼ਨ 1 ਨੂੰ ਅਰਸ਼ਦ ਵਾਰਸੀ ਨੇ ਹੀ ਹੋਸਟ ਕੀਤਾ ਸੀ। ਉਸ ਸੀਜ਼ਨ ਦੇ ਮੁਕਾਬਲੇਬਾਜ਼ਾਂ ਵਿੱਚ ਰਾਖੀ ਸਾਵੰਤ, ਕੈਸ਼ਮੀਰਾ ਸ਼ਾਹ, ਸੰਭਾਵਨਾ ਸੇਠ ਅਤੇ ਰੁਪਾਲੀ ਗਾਂਗੂਲੀ ਵਰਗੇ ਨਾਮ ਸ਼ਾਮਲ ਸਨ, ਜਦਕਿ ਜੇਤੂ ਬਣੇ ਸਨ ਅਦਾਕਾਰ ਰਾਹੁਲ ਰਾਏ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ 2 ਕਾਰਾਂ ਨੇ ਕੁਚਲਿਆ ! ਹੋਈ ਦਰਦਨਾਕ ਮੌਤ

ਇਸ ਹਫ਼ਤੇ ਦਾ ਐਪੀਸੋਡ ਨਾ ਸਿਰਫ਼ ਅਰਸ਼ਦ ਵਾਰਸੀ ਲਈ, ਸਗੋਂ ਸ਼ੋਅ ਦੇ ਦਰਸ਼ਕਾਂ ਲਈ ਵੀ ਯਾਦਾਂ ਦਾ ਸਫ਼ਰ ਬਣੇਗਾ। ਅਰਸ਼ਦ ਵਾਰਸੀ 18 ਸਾਲਾਂ ਬਾਅਦ ਮੁੜ ਬਿੱਗ ਬੌਸ ਦੇ ਮੰਚ ’ਤੇ ਨਜ਼ਰ ਆਉਣਗੇ। ਸਲਮਾਨ ਖਾਨ ਇਸ ਸਮੇਂ ਲੱਦਾਖ ਵਿੱਚ ਆਪਣੀ ਆਉਣ ਵਾਲੀ ਫ਼ਿਲਮ "ਬੈਟਲ ਆਫ ਗਲਵਾਨ" ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਬਿੱਗ ਬੌਸ ਨੂੰ ਪਹਿਲਾਂ ਅਰਸ਼ਦ ਵਾਰਸੀ ਨੇ ਹੋਸਟ ਕੀਤਾ ਸੀ, ਉਸ ਤੋਂ ਬਾਅਦ ਮੈਗਾਸਟਾਰ ਅਮਿਤਾਭ ਬੱਚਨ ਅਤੇ ਫਿਰ ਸ਼ਿਲਪਾ ਸ਼ੈੱਟੀ ਨੇ ਕੀਤਾ ਸੀ ਪਰ ਪਿਛਲੇ 16 ਸਾਲਾਂ ਤੋਂ ਬਿੱਗ ਬੌਸ ਦੇ ਨਾਲ ਸਲਮਾਨ ਖਾਨ ਦਾ ਨਾਮ ਹੀ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਕੁਆਰੀ ਮਾਂ ਬਣੀ ਮਸ਼ਹੂਰ ਸਿੰਗਰ, ਪੁੱਤਰ ਨੂੰ ਦਿੱਤਾ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News