‘ਅਰੇਂਜਡ ਕਪਲ’ ਦਾ ਟਰੇਲਰ ਰਿਲੀਜ਼

Thursday, Jul 18, 2024 - 10:50 AM (IST)

‘ਅਰੇਂਜਡ ਕਪਲ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) - ਟੀ. ਵੀ. ਐੱਫ ਭਾਰਤ ਵਿਚ ਕਿਸੇ ਵੀ ਹੋਰ ਕੰਟੈਂਟ ਕ੍ਰਿਏਟਰ ਨਾਲੋਂ ਨੌਜਵਾਨ ਦਰਸ਼ਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਾਣਿਆ ਜਾਂਦਾ ਹੈ। ਉਸ ਦੇ ਸ਼ੋਅ ਹਮੇਸ਼ਾ ਦਰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਅਜਿਹੇ ’ਚ ਉਨ੍ਹਾਂ ਦਾ ਨਵਾਂ ਸ਼ੋਅ ‘ਅਰੇਂਜਡ ਕਪਲਸ’ ਇਸ ਦੀ ਇਕ ਹੋਰ ਮਿਸਾਲ ਹੈ। ਹਾਲ ਹੀ ਵਿਚ ਰਿਲੀਜ਼ ਹੋਇਆ ਟ੍ਰੇਲਰ ਵਿਆਹੁਤਾ ਜੀਵਨ ਦਾ ਇਕ ਹੋਰ ਪਹਿਲੂ ਪੇਸ਼ ਕਰਦਾ ਹੈ, ਜੋ ਦਰਸ਼ਕਾਂ ਨਾਲ ਖੂਬ ਜੁੜ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਟੀ. ਵੀ. ਐੱਫ ਨੇ ‘ਅਰੇਂਜਡ ਕਪਲਜ਼’ ਦਾ ਨਵਾਂ ਟ੍ਰੇਲਰ ਰਿਲੀਜ਼ ਕੀਤਾ ਹੈ ਅਤੇ ਇਹ ਸੱਚਮੁੱਚ ਸ਼ਾਨਦਾਰ ਹੈ। ਕਹਾਣੀ ਵਿਆਹੁਤਾ ਜੀਵਨ ਦੀਆਂ ਵੱਖ-ਵੱਖ ਚੁਣੌਤੀਆਂ ਤੇ ਖੁਸ਼ੀਆਂ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ, ਜਿਸ ਨਾਲ ਇਸ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਇਹ ਟੀ. ਵੀ. ਐੱਫ ਦੀ ਇਕ ਹੋਰ ਸ਼ਾਨਦਾਰ ਰਚਨਾ ਹੈ ਤੇ ਟ੍ਰੇਲਰ ਨੇ ਉਤਸ਼ਾਹ ਨੂੰ ਹੋਰ ਵੀ ਵਧਾ ਦਿੱਤਾ ਹੈ। ‘ਅਰੇਂਜਡ ਕਪਲ’ ਤੋਂ ‘ਪਰਮਾਨੈਂਟ ਰੂਮਮੇਟਸ’ ਤੱਕ ਟੀ. ਵੀ. ਐੱਫ. ਨੇ ਰਿਸ਼ਤਿਆਂ ਦੇ ਦੋ ਅਹਿਮ ਪਹਿਲੂਆਂ ਨੂੰ ਬਹੁਤ ਖੂਬਸੂਰਤੀ ਨਾਲ ਦਿਖਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News