ਅਰਪਿਤਾ ਖ਼ਾਨ ਨੇ ਮਾਂ ਸਲਮਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

Thursday, Dec 09, 2021 - 10:02 AM (IST)

ਅਰਪਿਤਾ ਖ਼ਾਨ ਨੇ ਮਾਂ ਸਲਮਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਆਪਣੀ ਮਾਂ ਸਲਮਾ ਖ਼ਾਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਪਾਈ ਹੈ। ਅਰਪਿਤਾ ਵੱਲੋਂ ਸਾਂਝੀ ਕੀਤੀ ਤਸਵੀਰ ‘ਚ ਉਸ ਦੇ ਅਦਾਕਾਰ ਪਤੀ ਆਯੁਸ਼ ਸ਼ਰਮਾ ਅਤੇ ਉਨ੍ਹਾਂ ਦੋਵੇਂ ਬੱਚੇ, ਆਹਿਲ ਅਤੇ ਆਇਤਾ, ਸਲਮਾ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਲਮਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਰਪਿਤਾ ਨੇ ਆਪਣੀ ਮਾਂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, 'ਮੇਰੀ ਪਹਿਲੀ ਦੋਸਤ, ਮੇਰੀ ਸਭ ਤੋਂ ਚੰਗੀ ਦੋਸਤ ਅਤੇ ਹਮੇਸ਼ਾ ਲਈ ਮੇਰੀ ਦੋਸਤ। ਮੈਨੂੰ ਤੁਹਾਡੇ ਨਾਲ ਲੜਨਾ ਪਸੰਦ ਹੈ, ਮੈਨੂੰ ਤੁਹਾਡੇ ਆਲੇ ਦੁਆਲੇ ਰਹਿਣਾ ਪਸੰਦ ਹੈ।

PunjabKesari
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਮੈਨੂੰ ਤੁਹਾਡੇ ਨਾਲ ਗੱਲ ਕਰਨਾ ਪਸੰਦ ਹੈ, ਅਤੇ ਸਭ ਤੋਂ ਵੱਧ, ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਤੁਸੀਂ ਸਾਡੇ ਪਰਿਵਾਰ ਲਈ ਚਟਾਨ ਵਾਂਗ ਹੋ। ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ..ਜਨਮਦਿਨ ਮੁਬਾਰਕ ਦੁਨੀਆ ਦੀ ਬੈਸਟ ਮੰਮੀ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਟੈਗ ਵੀ ਕੀਤਾ ਹੈ। ਜਿਵੇਂ ਹੀ ਅਰਪਿਤਾ ਨੇ ਇਹ ਪੋਸਟ ਸਾਂਝੀ ਕੀਤੀ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਇਸ ਪੋਸਟ ਰਾਹੀਂ ਆਮ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਅਰਪਿਤਾ ਖ਼ਾਨ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਜ਼ਿਕਰਯੋਗ ਹੈ ਕਿ ਸਲਮਾ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਲੇਖਕ ਸਲੀਮ ਖਾਨ ਦੀ ਪਹਿਲੀ ਪਤਨੀ ਹੈ। ਉਸ ਦਾ ਅਸਲੀ ਨਾਮ ਸੁਸ਼ੀਲਾ ਚਰਕ ਹੈ। ਸਲੀਮ ਖ਼ਾਨ ਨਾਲ ਵਿਆਹ ਕਰਨ ਤੋਂ ਬਾਅਦ, ਉਸ ਨੇ ਆਪਣਾ ਨਾਮ ਬਦਲ ਕੇ ਸਲਮਾ ਖ਼ਾਨ ਰੱਖ ਲਿਆ ਸੀ। ਸਲਮਾ ਅਤੇ ਸਲੀਮ ਦੇ ਵੱਡੇ ਪੁੱਤਰ ਸਲਮਾਨ ਖ਼ਾਨ ਇੰਡਸਟਰੀ ਦੇ ਸੁਪਰਸਟਾਰ ਹਨ, ਜਦਕਿ ਅਰਬਾਜ਼ ਖਾਨ ਅਤੇ ਸੋਹੇਲ ਖਾਨ ਅਦਾਕਾਰ ਹੋਣ ਦੇ ਨਾਲ-ਨਾਲ ਫਿਲਮ ਨਿਰਮਾਤਾ ਵੀ ਹਨ। ਉਨ੍ਹਾਂ ਦੀਆਂ ਦੋ ਧੀਆਂ ਅਲਵੀਰਾ ਅਤੇ ਅਰਪਿਤਾ ਖ਼ਾਨ ਹਨ। ਅਰਪਿਤਾ ਖ਼ਾਨ ਬਾਰੇ ਇਹ ਗੱਲ ਹਰ ਕੋਈ ਜਾਣਦਾ ਹੈ ਕਿ ਉਸ ਨੂੰ ਸਲੀਮ ਖ਼ਾਨ ਨੇ ਗੋਦ ਲਿਆ ਹੈ। ਦੱਸ ਦਈਏ ਸਲਮਾਨ ਖ਼ਾਨ ਵੀ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਕਰਦੇ ਹਨ। ਉਹ ਅਕਸਰ ਆਪਣੀ ਮਾਂ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।


author

Aarti dhillon

Content Editor

Related News