ਪਤੀ ਆਯੁਸ਼ ਨਾਲ ਰੋਮਾਂਟਿਕ ਹੋਈ ਅਰਪਿਤਾ ਖਾਨ, ਲਿਖਿਆ-''ਤੁਹਾਨੂੰ ਪਿਆਰ ਕਰਨਾ ਮੇਰੀ ਜ਼ਿੰਦਗੀ...''

01/17/2022 8:18:21 PM

ਮੁੰਬਈ- ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਹਮੇਸ਼ਾ ਪਤੀ ਆਯੁਸ਼ ਸ਼ਰਮਾ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਰਪਿਤਾ ਨੇ ਆਯੁਸ਼ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਖੂਬ ਪਸੰਦ ਕੀਤੀ ਜਾ ਰਹੀ ਹੈ।

PunjabKesari
ਤਸਵੀਰ 'ਚ ਅਰਪਿਤਾ ਕਲਰਫੁੱਲ ਡਰੈੱਸ 'ਚ ਨਜ਼ਰ ਆ ਰਹੀ ਹੈ। ਉਧਰ ਆਯੁਸ਼ਮਾਨ ਬਲਿਊ ਟੀ-ਸ਼ਰਟ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਆਯੁਸ਼ ਨੇ ਸਿਰ 'ਤੇ ਟੋਪੀ ਪਾਈ ਹੋਈ ਹੈ। ਦੋਵੇਂ ਸੈਲਫੀ ਲੈ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਅਰਪਿਤਾ ਨੇ ਲਿਖਿਆ ਕਿ 'ਤੁਮਕੋ ਯਾਦ ਕਰਨਾ ਮੇਰੀ ਹੋਬੀ ਹੈ, ਤੁਮਾਰੀ ਕੇਅਰ ਕਰਨਾ ਮੇਰੀ ਜਾਬ ਹੈ, ਤੁਹਾਨੂੰ ਖੁਸ਼ ਰੱਖਣਾ ਮੇਰੀ ਡਿਊਟੀ ਹੈ ਅਤੇ ਤੁਹਾਨੂੰ ਪਿਆਰ ਕਰਨਾ ਮੇਰੀ ਜ਼ਿੰਦਗੀ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ ਹਨ।

PunjabKesari
ਦੱਸ ਦੇਈਏ ਕਿ ਅਰਪਿਤਾ ਨੇ ਆਯੁਸ਼ ਦੀ ਫਿਲਮ 'ਅੰਤਿਮ' ਨੂੰ ਲੈ ਕੇ ਵੀ ਕਈ ਪੋਸਟ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ ਕਮਾਈ ਦੇ ਮਾਮਲੇ 'ਚ ਫਿਲਮ ਆਪਣਾ ਦਮ ਨਹੀਂ ਦਿਖਾ ਪਾਈ ਪਰ ਆਯੁਸ਼ ਦੇ ਕੰਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।  


Aarti dhillon

Content Editor

Related News