ਪਿਤਾ ਕੁਲਵਿੰਦਰ ਢਿੱਲੋਂ ਦੀ ਬਰਸੀ ''ਤੇ ਪੁੱਤਰ ਅਰਮਾਨ ਢਿੱਲੋ ਨੇ ਸਾਂਝੀ ਕੀਤੀ ਭਾਵੁਕ ਪੋਸਟ

Friday, Mar 19, 2021 - 11:54 AM (IST)

ਪਿਤਾ ਕੁਲਵਿੰਦਰ ਢਿੱਲੋਂ ਦੀ ਬਰਸੀ ''ਤੇ ਪੁੱਤਰ ਅਰਮਾਨ ਢਿੱਲੋ ਨੇ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗੜ੍ਹ (ਬਿਊਰੋ) — ਕੁਝ ਅਜਿਹੀ ਸ਼ਖ਼ਸ਼ੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਖ਼ਾਸ ਸ਼ਖ਼ਸ਼ੀਅਤਾਂ 'ਚੋਂ ਇਕ ਹੈ ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ। ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਫਨਕਾਰ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਹਨ, ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ। ਅੱਜ ਵੀ ਉਨ੍ਹਾਂ ਦੇ ਗੀਤਾਂ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। 

PunjabKesari

ਦੱਸ ਦਈਏ ਕਿ ਅੱਜ ਕੁਲਵਿੰਦਰ ਢਿੱਲੋਂ ਦੀ ਬਰਸੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ਨੇ ਇਕ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਅਰਮਾਨ ਢਿੱਲੋਂ ਨੇ ਲਿਖਿਆ ਹੈ- 15 ਸਾਲ ਹੋ ਗਏ ਨੇ ਤੁਹਾਡੇ ਤੋਂ ਬਿਨਾਂ ਜਿਊਂਦੇ ਹੋਏ। ਅਸੀਂ ਹਰ ਇੱਕ ਦਿਨ ਤੁਹਾਨੂੰ ਯਾਦ ਕਰਦੇ ਹਾਂ। ਤੁਹਾਡੀ ਮੁਸਕਾਨ ਮੈਨੂੰ ਮਜ਼ਬੂਤ​ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਬਹੁਤ ਮਿਸ ਵੀ.. ਤੁਹਾਡੇ ਤੋਂ ਬਿਨਾਂ ਮੈਂ ਅਧੂਰਾ ਹਾਂ।' 

 
 
 
 
 
 
 
 
 
 
 
 
 
 
 
 

A post shared by Armaan Dhillon® (ਢਿੱਲੋਂ) (@armaandhillon1)

'ਕਚਹਿਰੀਆਂ ਵਿਚ ਮੇਲੇ ਲੱਗਦੇ', 'ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ', 'ਕਿਨਾਂ ਦੀ ਕੁੜੀ ਆ ਭਾਬੀ' ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ, ਜਿਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਕੰਨਾਂ 'ਚ ਗੂੰਜਦੇ ਹਨ। ਅਰਮਾਨ ਢਿੱਲੋਂ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਮਰਹੂਮ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਬਹੁਤ ਛੋਟਾ ਸੀ ਜਦੋਂ ਕੁਲਵਿੰਦਰ ਢਿੱਲੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ।

 
 
 
 
 
 
 
 
 
 
 
 
 
 
 
 

A post shared by Armaan Dhillon® (ਢਿੱਲੋਂ) (@armaandhillon1)


ਦੱਸਣਯੋਗ ਹੈ ਕਿ ਕੁਲਵਿੰਦਰ ਢਿੱਲੋਂ ਪੰਜਾਬੀ ਸੰਗੀਤ ਜਗਤ ਦੇ ਉਹ ਚਮਕਦੇ ਹੋਏ ਸਿਤਾਰੇ ਸਨ, ਜਿਨ੍ਹਾਂ ਦੀ ਯਾਦਾਂ ਅੱਜ ਵੀ ਦਰਸ਼ਕਾਂ ਦੇ ਜ਼ਹਿਨ 'ਚ ਤਾਜ਼ਾ ਹੈ। ਲਗਭਗ 31 ਕੁ ਸਾਲਾਂ ਦੀ ਉਮਰ 'ਚ ਉਹ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ। ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ 'ਗਰੀਬਾਂ ਨੇ ਕੀ ਪਿਆਰ ਕਰਨਾ' ਐਲਬਮ ਨਾਲ ਸ਼ੁਰੂ ਕੀਤਾ ਸੀ। ਜ਼ਿੰਦਗੀ ਦੇ ਛੋਟੇ ਜਿਹੇ ਸਫ਼ਰ 'ਚ ਹੀ ਉਨ੍ਹਾਂ ਨੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਬਿਹਤਰੀਨ ਗੀਤ ਦਿੱਤੇ ਹਨ। ਆਪਣੇ ਪਿਤਾ ਵਾਂਗ ਅਰਮਾਨ ਢਿੱਲੋਂ ਵੀ ਬੁਲੰਦ ਆਵਾਜ਼ ਦੇ ਮਾਲਕ ਹਨ।
 


author

sunita

Content Editor

Related News