ਵਿਦਿਆਰਥੀ ਮੰਗ ਰਹੇ ਨੇ ਨੌਕਰੀਆਂ, ਇਸ ਪੰਜਾਬੀ ਗਾਇਕ ਨੇ ਲਾਈ ਭਾਰਤ ਸਰਕਾਰ ਨੂੰ ਗੁਹਾਰ

Friday, Mar 12, 2021 - 06:20 PM (IST)

ਵਿਦਿਆਰਥੀ ਮੰਗ ਰਹੇ ਨੇ ਨੌਕਰੀਆਂ, ਇਸ ਪੰਜਾਬੀ ਗਾਇਕ ਨੇ ਲਾਈ ਭਾਰਤ ਸਰਕਾਰ ਨੂੰ ਗੁਹਾਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਰਮਾਨ ਬੇਦਿਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਅਰਮਾਨ ਬੇਦਿਲ ਟਵਿਟਰ ’ਤੇ ਆਏ ਦਿਨ ਸਰਕਾਰ ਨੂੰ ਗੁਹਾਰ ਲਗਾ ਕੇ ਲੋਕਾਂ ਦੇ ਹਿੱਤ ’ਚ ਟਵੀਟ ਕਰਦੇ ਰਹਿੰਦੇ ਹਨ।

ਹਾਲ ਹੀ ’ਚ ਅਰਮਾਨ ਬੇਦਿਲ ਨੇ ਵਿਦਿਆਰਥੀਆਂ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਅਸਲ ’ਚ ਟਵਿਟਰ ’ਤੇ ਇਨ੍ਹੀਂ ਦਿਨੀਂ #StudentsWantsJobs ਨਾਂ ਤੋਂ ਇਕ ਹੈਸ਼ਟੈਗ ਖੂਬ ਟਰੈਂਡ ਕਰ ਰਿਹਾ ਹੈ।

ਅਰਮਾਨ ਬੇਦਿਲ ਨੇ ਵਿਦਿਆਰਥੀਆਂ ਦੇ ਹੱਕ ’ਚ ਟਵੀਟ ਕਰਦਿਆਂ ਤੇ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ, ‘ਮੈਂ ਨੌਕਰੀਆਂ ਤੇ ਰੁਜ਼ਗਾਰ ਨੂੰ ਲੈ ਕੇ ਇਸ ਟਰੈਂਡ ਨੂੰ ਦੇਖ ਰਿਹਾ ਹਾਂ। ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਲਈ ਰਾਹ ਸੁਖਾਲਾ ਬਣਾਇਆ ਜਾਵੇ ਕਿਉਂਕਿ ਪੁਰਾਣਾ ਸਿਸਟਮ ਬਹੁਤ ਵਿਵਾਦਿਤ ਰਿਹਾ ਹੈ। ਇਹ ਫਾਰਮੂਲਾ ਸਿਸਟਮ ਸਹੀ ਨਹੀਂ ਹੈ।’

ਉਥੇ ਅਰਮਾਨ ਬੇਦਿਲ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਨੇ ਆਪਣੇ ਨਵੇਂ ਗੀਤ ‘ਪ੍ਰੇਜ਼’ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਗੀਤ ’ਚ ਅਰਮਾਨ ਨਾਲ ਮਾਡਲ ਸ਼ਰੁਸ਼ਟੀ ਮਾਨ ਨਜ਼ਰ ਆਵੇਗੀ। ਗੀਤ ਦਾ ਟੀਜ਼ਰ ਕੁਝ ਮਿੰਟ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਨੋਟ– ਅਰਮਾਨ ਬੇਦਿਲ ਦੇ ਇਸ ਟਵੀਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News