ਕਾਮੇਡੀ ਫਿਲਮ ''ਚ ਕੰਮ ਕਰਨਾ ਚਾਹੁੰਦੇ ਹਨ ਅਰਜੁਨ ਕਪੂਰ
Monday, Mar 28, 2016 - 04:08 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਚਾਰ ਸਾਲ ਦੇ ਕੈਰੀਅਰ ''ਚ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੇ ''ਪ੍ਰੇਮੀ'', ''ਜੋਸ਼ੀਲੇ'', ''ਗੁੰਡੇ'' ਵਰਗੇ ਕਿਰਦਾਰਾਂ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਇਆ ਹੈ। ਹੁਣ ਉਨ੍ਹਾਂ ਨੇ ਫਨੀ ਫਿਲਮਾਂ ''ਚ ਕੰਮ ਕਰ ਦੀ ਇੱਛਾ ਜਤਾਈ ਹੈ। ਉਨ੍ਹਾਂ ਦੱਸਿਆ, ''''ਫਿਲਮਾਂ ''ਚ ਹਰ ਤਰ੍ਹਾਂ ਦਾ ਕਿਰਦਾਰ ਜ਼ਰੂਰੀ ਹੁੰਦਾ ਹੈ। ਮੇਰੀ ਸ਼ੁਰੂ ਦੀਆਂ ਕੁਝ ਫਿਲਮਾਂ ਤੋਂ ਬਾਅਦ ਮੇਰਾ ਸਟਾਈਲ ''ਐਂਗਰੀ ਯੰਗ ਮੈਨ'' ਦੀ ਬਣਾ ਦਿੱਤੀ ਗਈ ਸੀ ਪਰ ਫਿਲਮ ''2-ਸਟੇਟਸ'' ਤੋਂ ਬਾਅਦ ਲੋਕਾਂ ਦੀ ਇਹ ਧਾਰਨਾ ਵੀ ਬਦਲ ਗਈ। ਹੁਣ ਮੈਂ ਹਰ ਤਰ੍ਹਾਂ ਦਾ ਕਿਰਦਾਰ ਨਿਭਾਅ ਸਕਦਾ ਹਾਂ। ਮੈਂ ਕਾਮੇਡੀ ਫਿਲਮਾਂ ''ਚ ਕੰਮ ਕਰਨਾ ਚਾਹੁੰਦਾ ਹਾਂ। ਮੈਂ ਇਹੋ ਜਿਹੀਆਂ ਫਿਲਮਾਂ ''ਚ ਕੰਮ ਕਰਨ ਦਾ ਆਨੰਦ ਲੈਣਾ ਚਾਹੁੰਦਾ ਹਾਂ। ਮੈਂ ਅਜੇ ਨੌਜਵਾਨ ਹਾਂ ਅਤੇ ਮੇਰੇ ਕੋਲ ਵੱਖ-ਵੱਖ ਕਿਰਦਾਰ ਅਜ਼ਮਾਉਣ ਲਈ ਬਹੁਤ ਸਮਾਂ ਹੈ।''''
ਜ਼ਿਕਰਯੋਗ ਹੈ ਕਿ ਅਦਾਕਾਰ ਅਰਜੁਨ ਬਾਲੀਵੁੱਡ ਦੇ ਨੌਜਵਾਨ ਪੀੜੀ ਦੇ ਇੱਕਲੇ ਅਜਿਹੇ ਹੀਰੋ ਹਨ, ਜਿਨ੍ਹਾਂ ਨੇ ਟੀ.ਵੀ. ''ਤੇ ਵੀ ਹੱਥ ਅਜ਼ਮਾਇਆ ਹੈ। ਉਹ ਰਿਐਲਿਟੀ ਸ਼ੋਅ ''ਖਤਰੋਂ ਕੇ ਖਿਲਾੜੀ'' ਦੀ ਮੇਜ਼ਬਾਨ ਦੇ ਰੂਪ ''ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਕਿਹਾ, ''''ਮੈਂ ਟੀ.ਵੀ. ''ਤੇ ਵੀ ਕੰਮ ਕੀਤਾ ਹੈ ਅਤੇ ਮੈਨੂੰ ਟੀ.ਵੀ. ''ਚ ਵੀ ਕੰਮ ਕਰਨ ਦਾ ਅਨੁਭਵ ਹੈ। ਲੋਕਾਂ ਦੀ ਪ੍ਰਤੀਕਿਰਿਆ ਨੂੰ ਦੇਖ ਕੇ ਮੈਂ ਖੁਸ਼ ਹਾਂ।'''' ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ ''ਕੀ ਐਂਡ ਕਾ'' 1 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ''ਚ ਉਨ੍ਹਾਂ ਨਾਲ ਅਦਾਕਾਰਾ ਕਰੀਨਾ ਕਪੂਰ ਨਜ਼ਰ ਆਵੇਗੀ। ਇਸ ''ਚ ਉਹ ਕਰੀਨਾ ਕਪੂਰ ਦੇ ਘਰੇਲੂ ਪਤੀ ਬਣੇ ਹਨ।