ਅਰਜੁਨ ਰਾਮਪਾਲ ਨੇ ‘ਪਿਆਰ ਇਸ਼ਕ ਔਰ ਮੁਹੱਬਤ’ ਦੇ 22 ਸਾਲ ਪੂਰੇ ਹੋਣ ’ਤੇ ਸ਼ੇਅਰ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਨੋਟ

Friday, Aug 04, 2023 - 04:11 PM (IST)

ਮੁੰਬਈ (ਬਿਊਰੋ) : ਅਦਾਕਾਰ ਅਰਜੁਨ ਰਾਮਪਾਲ ਇਕ ਪ੍ਰਤਿਭਾਸ਼ਾਲੀ ਅਭਿਨੇਤਾ ਹੈ। ਉਸ ਦਾ ਹੁਣ ਤੱਕ ਦਾ ਸਫ਼ਰ ਕਮਾਲ ਦਾ ਰਿਹਾ ਹੈ ਕਿਉਂਕਿ ਉਹ ਭਾਰਤ ਦੇ ਚੋਟੀ ਦੇ ਮਾਡਲਾਂ ’ਚੋਂ ਇਕ ਸਨ। ਦੱਸ ਦੇਈਏ ਕਿ ਉਨ੍ਹਾਂ ਨੇ ਫ਼ਿਲਮ ਇੰਡਸਟਰੀ ’ਚ ਕੁੱਲ 22 ਸਾਲ ਪੂਰੇ ਕਰ ਲਏ ਹਨ। ਇਸ ਦਿਨ ਉਨ੍ਹਾਂ ਦੀ ਪਹਿਲੀ ਫ਼ਿਲਮ ‘ਪਿਆਰ ਇਸ਼ਕ ਔਰ ਮੁਹੱਬਤ’ ਰਿਲੀਜ਼ ਹੋਈ ਸੀ। 

ਅਰਜੁਨ ਰਾਮਪਾਲ ਨੇ ਹਮੇਸ਼ਾ ਉਨ੍ਹਾਂ ਨੂੰ ਕ੍ਰੈਡਿਟ ਦਿੱਤਾ ਹੈ, ਜਿਨ੍ਹਾਂ ਨੇ ਉਸ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ, ‘‘ਮੇਰੀ ਪਹਿਲੀ ਰਿਲੀਜ਼ ‘ਪਿਆਰ ਇਸ਼ਕ ਔਰ ਮੁਹੱਬਤ’ ਨੂੰ 22 ਸਾਲ ਹੋ ਗਏ ਹਨ। ਅੱਜ ਤੇ ਹਰ ਰੋਜ਼ ਤੁਹਾਨੂੰ ਸਭ ਨੂੰ ਢੇਰ ਸਾਰ ‘ਪਿਆਰ ਇਸ਼ਕ ਔਰ ਮੁਹੱਬਤ’ ਭੇਜ ਰਿਹਾ ਹਾਂ।’’ 

ਇਹ ਖ਼ਬਰ ਵੀ ਪੜ੍ਹੋ : ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਵਿਗੜੀ ਸਿਹਤ, 2 ਘੰਟੇ ਚੱਲਿਆ ਆਪਰੇਸ਼ਨ, ਯੂਟਿਊਬਰ ਨੇ ਕਿਹਾ- ਬੇਟੇ ਲਈ ਕਰੋ ਅਰਦਾਸਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵਿਧੁਤ ਜਾਮਵਾਲ ਦੇ ਨਾਲ ‘ਕ੍ਰੈਕ’, ‘ਪੰਜਾਬ 95’ ਜਿਸਦਾ ਇਸ ਸਾਲ ਵੱਕਾਰੀ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਪ੍ਰੀਮੀਅਰ ਹੋਵੇਗਾ ਤੇ ਕੋਂਕਣਾ ਸੇਨ ਸ਼ਰਮਾ ਦੇ ਨਾਲ ਅਪਰਨਾ ਸੇਨ ਦੁਆਰਾ ਨਿਰਦੇਸ਼ਿਤ ‘ਦਿ ਰੇਪਿਸਟ’ ’ਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News