ਪ੍ਰੇਮਿਕਾ ਨਾਲ ਛੁੱਟੀਆਂ ਮਨਾਉਣ ਗਏ ਅਰਜੁਨ ਕਪੂਰ, ਏਅਰਪੋਰਟ ’ਤੇ ਸ਼ਾਟ ਡਰੈੱਸ ’ਚ ਨਜ਼ਰ ਆਈ ਮਲਾਇਕਾ

06/24/2022 1:24:38 PM

ਮੁੰਬਈ: ਬਾਲੀਵੁੱਡ ਅਦਾਕਾਰ  ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਬੀ-ਟਾਊਨ ਦੇ ਮਸ਼ਹੂਰ ਜੋੜੇ ’ਚੋਂ ਇਕ ਹਨ। ਬਾਲੀਵੁੱਡ ਦਾ ਇਹ ਜੋੜਾ ਇਕ ਦੂਸਰੇ ਨੂੰ ਖ਼ਾਲਸ ਮਹਿਸੂਸ ਕਰਾਨ ਦਾ ਇਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਇਸ ਦੇ ਨਾਲ ਹੀ ਇਕ ਵਾਰ ਫ਼ਿਰ ਤੋਂ ਇਹ ਜੋੜਾ ਕੰਮ ਤੋਂ ਖ਼ਾਲੀ ਸਮਾਂ ਮਿਲਦੇ ਹੀ ਛੁੱਟੀਆਂ ’ਤੇ ਚਲੇ ਗਏ ਹਨ।

PunjabKesari

ਦਰਅਸਲ 26 ਜੂਨ ਨੂੰ ਅਰਜੁਨ ਕਪੂਰ ਦਾ 37ਵਾਂ ਜਨਮਦਿਨ ਹੈ। ਇਸ ਖ਼ਾਸ ਦਿਨ ਨੂੰ ਸੈਲਬ੍ਰੇਟ ਕਰਨ ਲਈ ਜੋੜਾ ਛੁੱਟੀਆਂ ਦੇ ਲਈ ਨਿਕਲ ਗਿਆ ਹੈ। ਵੀਰਵਾਰ ਰਾਤ ਮਲਾਇਕਾ ਅਤੇ ਅਰਜੁਨ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਸੀ। ਦੋਵੇਂ ਕਿੱਥੇ ਗਏ ਹਨ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

PunjabKesari

ਇਹ  ਵੀ ਪੜ੍ਹੋ : ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਸੁਜ਼ੈਨ, ਰਿਤਿਕ ਦੀ ਸਾਬਕਾ ਪਤਨੀ ਮਸਤੀ ਕਰਦੀ ਆਈ ਨਜ਼ਰ

ਲੁੱਕ ਦੀ ਗੱਲ ਕਰੀਏ ਤਾਂ ਅਰਜੁਨ ਨੀਲੇ ਰੰਗ ਦੀ ਟੀ-ਸ਼ਰਟ ਡੈਨਿਮ ਪੈਂਟ ਅਤੇ ਮੈਚਿੰਗ ਲੈਦਰ ਦੀ ਜੈਕੇਟ ’ਚ ਸ਼ਾਨਦਾਰ ਦਿੱਖ ਰਹੇ ਹਨ। ਅਦਾਕਾਰ ਨੇ ਬਲੈਕ ਸ਼ੇਡਜ਼ ਨਾਲ ਲੁੱਕ ਨੂੰ ਪੂਰਾ ਕੀਤਾ। ਇਸ ਦੌਰਾਨ ਅਦਾਕਾਰ ਨੇ ਇਕ ਬੈਗ ਪੈਕ ਕੀਤਾ ਹੋਇਆ  ਹੈ।

PunjabKesari

ਇਸ ਦੇ ਨਾਲ ਮਲਾਇਕਾ ਕਾਲੇ ਬੂਟਾਂ ਅਤੇ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਹੈ। ਅਦਾਕਾਰਾ ਨੇ ਇਸ ਦੇ ਨਾਲ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੈ । ਮਲਾਇਕਾ ਨੇ ਡਿਜ਼ਾਈਨਰ ਬੈਗ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਏਅਰਪੋਰਟ ’ਤੇ ਜੋੜਾ ਸ਼ਾਨਦਾਕ ਪੋਜ਼ ਦੇ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ​​ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ

ਪ੍ਰਸ਼ੰਸਕ ਮਲਾਇਕਾ ਅਤੇ ਅਰਜੁਨ ਕਪੂਰ ਦੀ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ ਅਤੇ ਇਸ ਜੋੜੀ ਨੂੰ ਜਲਦੀ ਤੋਂ ਜਲਦੀ ਦੇਖਣਾ ਚਾਹੁੰਦੇ ਹਨ।

PunjabKesari
ਬੀਤੇ ਮਹੀਨੇ ਹੀ ਖ਼ਬਰਾਂ ਆਈਆਂ ਸਨ ਕਿ ਮਲਾਇਕਾ ਅਤੇ ਅਰਜੁਨ ਇਸ ਸਰਦੀਆਂ ’ਚ ਨਵੰਬਰ ਜਾਂ ਦਸੰਬਰ ਤੱਕ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਵਿਆਹ ’ਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਮੌਜੂਦ ਹੋਣਗੇ। ਰਣਬੀਰ-ਆਲੀਆ ਅਤੇ ਕੈਟਰੀਨਾ-ਵਿੱਕੀ ਕੌਸ਼ਲ ਦੀ ਤਰ੍ਹਾਂ ਉਨ੍ਹਾਂ ਦਾ ਵਿਆਹ ਵੀ ਸੀਕ੍ਰੇਟ ਤਰੀਕੇ ਨਾਲ ਹੋਵੇਗਾ।


Anuradha

Content Editor

Related News