ਫਿਲਮ ਨਿਰਮਾਤਾ ਬਣਨਾ ਚਾਹੁੰਦੇ ਸਨ ਅਰਜੁਨ ਕਪੂਰ

Wednesday, Apr 16, 2025 - 02:55 PM (IST)

ਫਿਲਮ ਨਿਰਮਾਤਾ ਬਣਨਾ ਚਾਹੁੰਦੇ ਸਨ ਅਰਜੁਨ ਕਪੂਰ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਹੈ ਕਿ ਉਹ ਇੱਕ ਫਿਲਮ ਨਿਰਮਾਤਾ ਬਣਨਾ ਚਾਹੁੰਦੇ ਸਨ। ਅਰਜੁਨ ਕਪੂਰ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਸੁਪਨਾ ਕਦੇ ਵੀ ਸਿਰਫ਼ ਇਕ ਸਟਾਰ ਬਣਨਾ ਨਹੀਂ ਸੀ, ਸਗੋਂ ਉਹ ਫਿਲਮਾਂ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਸਦੇ ਪਿਤਾ ਬੋਨੀ ਕਪੂਰ ਰੂਪ ਕੀ ਰਾਣੀ ਚੋਰੋਂ ਕਾ ਰਾਜਾ ਬਣਾ ਰਹੇ ਸਨ, ਤਾਂ ਉਨ੍ਹਾਂ ਦੇ ਅੰਦਰ ਇਹ ਚੰਗਿਆੜੀ ਭੜਕ ਉੱਠੀ। ਉਨ੍ਹਾਂ ਕਿਹਾ, ਸਿਨੇਮਾ ਦਾ ਜਾਦੂ ਮੈਨੂੰ ਆਕਰਸ਼ਿਤ ਕਰਦਾ ਹੈ। ਮੈਨੂੰ ਕੋਰੀਆਈ ਫ਼ਿਲਮਾਂ ਅਤੇ ਯੂਰਪੀ ਸਿਨੇਮਾ ਬਹੁਤ ਪਸੰਦ ਹਨ। ਮੈਂ ਇੱਕ ਫਿਲਮ ਨਿਰਮਾਤਾ ਬਣਨਾ ਚਾਹੁੰਦਾ ਸੀ। ਅਰਜੁਨ ਕਪੂਰ ਨੇ ਕਿਹਾ, "ਰੂਪ ਕੀ ਰਾਣੀ ਚੋਰੋਂ ਕਾ ਰਾਜਾ" ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਸੀ। ਮੈਂ ਮੋਹਿਤ ਹੋ ਗਿਆ ਸੀ। ਮੈਂ ਹਮੇਸ਼ਾ ਫਿਲਮ ਬਣਾਉਣ ਦੀ ਪ੍ਰਕਿਰਿਆ ਨੂੰ ਜਾਣਨਾ ਚਾਹੁੰਦਾ ਹਾਂ ਅਤੇ ਉਸੇ ਵਿਚ ਮੈਨੂੰ ਅਸਲੀ ਖੁਸ਼ੀ ਮਿਲਦੀ ਹੈ।

ਅਰਜੁਨ ਕਪੂਰ ਦੀ ਉਹ ਗੱਲ ਜੋ ਸਭ ਤੋਂ ਵੱਧ ਦਿਲ ਨੂੰ ਛੂਹ ਗਈ, ਉਹ ਸੀ ਉਨ੍ਹਾਂ ਦਾ ਭਾਰਤੀ ਕ੍ਰਿਏਟਰਸ ਨੂੰ ਦਿੱਤਾ ਗਿਆ ਪਿਆਰ ਅਤੇ ਸਤਿਕਾਰ। ਆਰ. ਬਾਲਕੀ ਅਤੇ ਸੰਜੇ ਲੀਲਾ ਭੰਸਾਲੀ ਤੋਂ ਲੈ ਕੇ 'ਦਿ ਫੈਮਿਲੀ ਮੈਨ' ਅਤੇ 'ਪੰਚਾਇਤ' ਦੇ ਨਿਰਮਾਤਾਵਾਂ ਤੱਕ, ਅਰਜੁਨ ਨੇ ਦੇਸੀ ਸਿਨੇਮਾ ਦੀ ਪ੍ਰਸ਼ੰਸਾ ਕੀਤੀ ਜੋ ਦਿਲੋਂ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਅੱਜ ਦੇ ਟ੍ਰੇਲਰ ਦੀ ਵੀ ਆਲੋਚਨਾ ਕੀਤੀ ਜੋ ਪਹਿਲਾਂ ਤੋਂ ਬਹੁਤ ਕੁਝ ਦੱਸ ਦਿੰਦੇ ਹਨ। ਉਸਨੇ ਉਨ੍ਹਾਂ ਟ੍ਰੇਲਰਾਂ ਦੀ ਪ੍ਰਸ਼ੰਸਾ ਕੀਤੀ ਜੋ ਸਸਪੈਂਸ ਬਣਾਈ ਰੱਖਦੇ ਹਨ, ਜਿਵੇਂ ਕਿ ਪਦਮਾਵਤ, ਐਨੀਮਲ ਅਤੇ ਬਾਜੀਰਾਓ ਮਸਤਾਨੀ ਦੇ ਟ੍ਰੇਲਰ। ਅਰਜੁਨ ਕਪੂਰ ਨੇ ਕਿਹਾ, ਮੈਂ ਟ੍ਰੇਲਰ ਵਿੱਚ ਫਿਲਮ ਦੀ ਊਰਜਾ ਮਹਿਸੂਸ ਕਰਨਾ ਚਾਹੁੰਦਾ ਹਾਂ। ਐਨੀਮਲ ਦਾ ਟੀਜ਼ਰ ਅਤੇ ਟ੍ਰੇਲਰ ਬਹੁਤ ਹੀ ਦਮਦਾਰ ਸਨ! ਪਦਮਾਵਤ ਦਾ ਟ੍ਰੇਲਰ ਬਹੁਤ ਸੋਹਣਾ ਹੈ। ਬਾਜੀਰਾਓ ਮਸਤਾਨੀ ਦਾ ਟ੍ਰੇਲਰ ਵੀ ਸ਼ਾਨਦਾਰ ਸੀ।
 


author

cherry

Content Editor

Related News