ਅਰਜੁਨ ਕਪੂਰ ਨੇ ਕੀਤਾ ਰੈਂਪ ਵਾਕ, ਚੀਅਰ ਕਰਦੀ ਦਿਖੀ ਮਲਾਇਕਾ ਅਰੋੜਾ (ਤਸਵੀਰਾਂ)

07/31/2022 11:59:02 AM

ਮੁੰਬਈ- ਬੀ-ਟਾਊਨ 'ਚ ਕਈ ਅਜਿਹੇ ਜੋੜੇ ਹਨ ਜੋ ਹਮੇਸ਼ਾ ਪ੍ਰਸ਼ੰਸਕਾਂ ਨੂੰ ਰਿਲੇਸ਼ਨਸ਼ਿਪ ਗੋਲ ਦਿੰਦੇ ਨਜ਼ਰ ਆਉਂਦੇ ਹਨ। ਇਸ ਲਿਸਟ 'ਚ ਮਲਾਇਕਾ ਅਰੋੜਾ ਅਤੇ ਅਰਜੂਨ ਕਪੂਰ ਦਾ ਨਾਂ ਵੀ ਸ਼ਾਮਲ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ 'ਤੇ ਪਿਆਰ ਲੁਟਾਉਂਦੇ ਦਿਖਾਈ ਦਿੰਦੇ ਹਨ। ਇੰਨਾ ਹੀ ਨਹੀਂ ਦੋਵੇਂ ਕੈਮਰੇ ਦੇ ਸਾਹਮਣੇ ਵੀ ਹਮੇਸ਼ਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਉਂਦੇ ਹਨ। ਮਲਾਇਕਾ ਹਮੇਸ਼ਾ ਪ੍ਰੇਮੀ ਅਰਜੁਨ 'ਤੇ ਖੂਬ ਪਿਆਰ ਬਰਸਾਉਂਦੀ ਹੈ। 

PunjabKesari
ਉਧਰ ਹੁਣ ਇਕ ਵਾਰ ਫਿਰ ਮਲਾਇਕਾ ਨੇ ਅਰਜੁਨ ਦੀ ਚੀਅਰ ਲੀਡਰ ਬਣ ਕੇ ਉਨ੍ਹਾਂ ਦੀ ਖੂਬ ਸਪੋਰਟ ਕੀਤੀ। ਦਰਅਸਲ ਅਰਜੁਨ ਕਪੂਰ ਹਾਲ ਹੀ 'ਚ ਇਕ ਫੈਸ਼ਨ ਸ਼ੋਅ ਦੇ ਦੌਰਾਨ ਰੈਂਪ ਵਾਕ ਕੀਤਾ। ਇਸ ਦੌਰਾਨ ਦਰਸ਼ਕਾਂ 'ਚ ਬੈਠੀ ਮਲਾਇਕਾ ਅਰੋੜਾ ਉਨ੍ਹਾਂ ਨੂੰ ਚੀਅਰ ਕਰਦੀ ਦਿਖ ਰਹੀ ਹੈ।

PunjabKesari
ਇਸ ਦੌਰਾਨ ਮਲਾਇਕਾ ਨਾ ਸਿਰਫ਼ ਮੋਬਾਇਲ ਤੋਂ ਅਰਜੁਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲੈ ਰਹੀ ਹੈ ਸਗੋਂ ਤਾੜੀ ਵਜਾ ਕੇ ਉਨ੍ਹਾਂ ਦਾ ਉਤਸ਼ਾਹ ਵਧਾ ਰਹੀ ਹੈ। ਮਲਾਇਕਾ ਉਨ੍ਹਾਂ ਦੇ ਲਈ ਹੂਟਿੰਗ ਕਰਦੀ ਨਜ਼ਰ ਆਈ। ਇਸ ਦੇ ਬਦਲੇ 'ਚ ਅਰਜੁਨ ਨੇ ਉਨ੍ਹਾਂ ਨੂੰ ਫਲਾਇੰਗ ਕਿੱਸ ਵੀ ਦਿੱਤੇ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਅਰਜੂਨ ਕਪੂਰ ਬਲੈਕ ਕੁੜਤਾ ਅਤੇ ਪੈਂਟ 'ਚ ਹੈਂਡਸਮ ਦਿਖੇ। ਉਧਰ ਉਨ੍ਹਾਂ ਨੇ ਆਪਣੀ ਲੁੱਕ ਨੂੰ ਵ੍ਹਾਈਟ ਮੋਤੀਆਂ ਦੀ ਮਾਲਾ ਨਾਲ ਪੂਰਾ ਕੀਤਾ ਸੀ। ਸ਼ੋਅ ਸਟਾਪਰ ਬਣ ਅਰਜੁਨ ਕਪੂਰ ਰੈਂਪ 'ਤੇ ਉਤਰੇ ਤਾਂ ਨਜ਼ਾਰਾ ਦੇਖਣ ਵਾਲਾ ਸੀ। ਅਰਜੁਨ ਨੇ ਸਵਾਗ ਵਾਲੀ ਵਾਕ ਨਾਲ ਉਨ੍ਹਾਂ ਨੇ ਆਡੀਅਨਸ ਦਾ ਦਿਲ ਜਿੱਤਿਆ। 

 

ਬੁਆਏਫਰੈਂਡ ਦੇ ਚੀਅਰ ਕਰਨ ਪਹੁੰਚੀ ਮਲਾਇਕਾ ਦੀ ਬੋਲਡ ਲੁੱਕ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਗੋਲਡਨ ਸਕਰਟ ਅਤੇ ਬ੍ਰਾਲੇਟ ਕੋ-ਆਰਡ ਸੈੱਟ ਦੇ ਨਾਲ ਮੈਚਿੰਗ ਬਲੇਜ਼ਰ ਪਾਇਆ ਸੀ। ਖੁੱਲ੍ਹੇ ਵਾਲਾਂ, ਹਾਈ ਹੀਲਸ ਅਤੇ ਗਲੋਇੰਗ ਮੇਕਅਪ ਦੇ ਨਾਲ ਮਲਾਇਕਾ ਅਰੋੜਾ ਕਮਾਲ ਦੀ ਲੱਗ ਰਹੀ ਸੀ। 
ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਦੀ ਫਿਲਮ 'ਏਕ ਵਿਲੇਨ ਰਿਟਰਨਸ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ 'ਚ ਉਨ੍ਹਾਂ ਦੇ ਨਾਲ ਜਾਨ ਅਬਰਾਹਿਮ, ਦਿਸ਼ਾ ਪਾਟਨੀ, ਤਾਰਾ ਸੁਤਾਰੀਆ ਹੈ। 

PunjabKesari

 


Aarti dhillon

Content Editor

Related News