ਨਾਨ-ਸਟਾਪ ਸ਼ੂਟ : ਅਰਜੁਨ ‘ਦਿ ਲੇਡੀ ਕਿੱਲਰ’ ਦੀ ਸ਼ੂਟਿੰਗ ਲਈ ਤਿਆਰ

03/23/2022 10:57:53 AM

ਮੁੰਬਈ (ਬਿਊਰੋ)– ਅਰਜੁਨ ਕਪੂਰ ਨੇ ‘ਏਕ ਵਿਲੇਨ 2’ ਦੀ ਸ਼ੂਟਿੰਗ ਹੁਣੇ-ਹੁਣੇ ਖ਼ਤਮ ਕੀਤੀ ਹੈ ਤੇ ਉਹ ਫਿਰ ਤੋਂ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਲਈ ਤਿਆਰ ਹੋ ਗਏ ਹਨ। ਅਜੇ ਬਹਿਲ ਦੀ ਫ਼ਿਲਮ ‘ਦਿ ਲੇਡੀ ਕਿੱਲਰ’ ਦੀ ਸ਼ੂਟਿੰਗ ਅਪ੍ਰੈਲ ਦੇ ਪਹਿਲੇ ਹਫਤੇ ’ਚ ਹੀ ਸ਼ੁਰੂ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ

ਅਰਜੁਨ ਇਸ ਸਨਸਨੀਖੇਜ਼ ਸਸਪੈਂਸ ਡਰਾਮਾ ਦੀ ਸ਼ੂਟਿੰਗ ਲਈ ਇਕ ਮਹੀਨੇ ਤਕ ਰੁੱਝੇ ਰਹਿਣਗੇ। ਸੂਤਰ ਨੇ ਇਹ ਵੀ ਕਿਹਾ ਕਿ ਅਰਜੁਨ ਮੋਹਿਤ ਵਿਦਵਾਨ ਦੀ ‘ਏਕ ਵਿਲੇਨ 2’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਉਹ ਕੋਈ ਬ੍ਰੇਕ ਨਹੀਂ ਲੈ ਰਹੇ। ਉਨ੍ਹਾਂ ਨੇ ਅਜੇ ਬਹਿਲ ਦੀ ‘ਲੇਡੀ ਕਿੱਲਰ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜੋ ਅਪ੍ਰੈਲ ਦੇ ਪਹਿਲੇ ਹਫਤੇ ’ਚ ਸ਼ੁਰੂ ਹੋਵੇਗੀ।

ਇਹ ਟੀਮ ਇਸ ਫ਼ਿਲਮ ਦੀ ਸ਼ੂਟਿੰਗ ਲਈ ਉੱਤਰ ’ਚ ਜਾ ਰਹੀ ਹੈ ਕਿਉਂਕਿ ਇਸ ਦੀ ਸੈਟਿੰਗ, ਪਲਾਟ ਨੂੰ ਉਭਾਰ ਕੇ ਲਿਆਉਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਰਜੁਨ ਦਾ ਧਿਆਨ ਪੂਰੀ ਤਰ੍ਹਾਂ ਨਾਲ ਇਸ ਦੀ ਤਿਆਰੀ ਸ਼ੁਰੂ ਕਰਨ ’ਤੇ ਕੇਂਦਰਿਤ ਹੈ।

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

‘ਸੰਦੀਪ ਔਰ ਪਿੰਕੀ ਫਰਾਰ’ ’ਚ ਸਭ ਨੇ ਉਨ੍ਹਾਂ ਦੇ ਅਭਿਨੈ ਦਾ ਲੋਹਾ ਮੰਨਿਆ ਤੇ ਹੁਣ ਉਹ ‘ਦਿ ਲੇਡੀ ਕਿੱਲਰ’ ਨਾਲ ਹੋਰ ਜ਼ਿਆਦਾ ਵਧੀਆ ਅਭਿਨੈ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਰੋਜ਼ 3 ਤੋਂ 4 ਘੰਟੇ ਦੀ ਸਖ਼ਤ ਮਿਹਨਤ ਸ਼ੁਰੂ ਕਰ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News