‘ਸਮੇਂ-ਸਮੇਂ ’ਤੇ ਲੋਕਾਂ ਨੂੰ ਹੈਰਾਨ ਕਰਨਾ ਦਿਲਚਸਪ ਹੋਵੇਗਾ!’

Wednesday, Jan 12, 2022 - 10:45 AM (IST)

‘ਸਮੇਂ-ਸਮੇਂ ’ਤੇ ਲੋਕਾਂ ਨੂੰ ਹੈਰਾਨ ਕਰਨਾ ਦਿਲਚਸਪ ਹੋਵੇਗਾ!’

ਮੁੰਬਈ (ਬਿਊਰੋ)– ਅਰਜੁਨ ਕਪੂਰ ਨੇ 2021 ’ਚ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਦੀ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਸਮੀਖਕਾਂ ਤੇ ਦਰਸ਼ਕਾਂ ਦੀ ਪਸੰਦੀਦਾ ਬਣ ਗਈ। ਇਸ ਖਤਰਨਾਕ ਥ੍ਰਿਲਰ ਫ਼ਿਲਮ ’ਚ ਉਨ੍ਹਾਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ 2021 ਦੇ ਸਭ ਤੋਂ ਉੱਤਮ ਕਲਾਕਾਰਾਂ ’ਚ ਜਗ੍ਹਾ ਦਿਵਾਈ।

ਅਰਜੁਨ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਸੀ ਕਿ ਉਨ੍ਹਾਂ ਨੇ ਇਕ ਅਜਿਹੀ ਫ਼ਿਲਮ ਚੁਣੀ, ਜਿਸ ਨੇ ਉਨ੍ਹਾਂ ਨੂੰ ਆਪਣੇ ਅਭਿਨੈ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਅਰਜੁਨ ਕਪੂਰ ਨੇ ਕਿਹਾ, ‘‘ਇਸ਼ਕਜ਼ਾਦੇ’ ’ਚ ਮੇਰੇ ਪਹਿਲੇ ਅਭਿਨੈ ਤੋਂ ਬਾਅਦ ਇੰਨਾ ਜ਼ਿਆਦਾ ਪਿਆਰ ਮੈਨੂੰ ਕਦੇ ਨਹੀਂ ਮਿਲਿਆ ਤੇ ਮੈਂ ਉਨ੍ਹਾਂ ਸਭ ਦਾ ਅਹਿਸਾਨਮੰਦ ਹਾਂ, ਜਿਨ੍ਹਾਂ ਨੇ ‘ਸੰਦੀਪ ਔਰ ਪਿੰਕੀ ਫਰਾਰ’ ’ਚ ਮੇਰਾ ਕੰਮ ਪਸੰਦ ਕੀਤਾ।’’

ਅਰਜੁਨ ਨੇ ਅੱਗੇ ਕਿਹਾ, ‘‘ਮੈਂ ਇਸ ਦਾ ਸਿਹਰਾ ਆਪਣੇ ਡਾਇਰੈਕਟਰ ਦਿਬਾਕਰ ਬੈਨਰਜੀ ਨੂੰ ਦਿੰਦਾ ਹਾਂ, ਜਿਨ੍ਹਾਂ ਨੇ ਭਰੋਸਾ ਕੀਤਾ ਕਿ ਮੈਂ ਫ਼ਿਲਮ ਦੇ ਮੂਡ ਤੇ ਟੌਨ ਲਈ ਜ਼ਰੂਰੀ ਤੇਜ਼ੀ ਲੈ ਕੇ ਆ ਸਕਦਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News