ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ’ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ- ਇਹ ਪ੍ਰੋਫੈ਼ਸ਼ਨ ’ਚ ਪਹਿਲਾਂ ਤੋਂ ਹੀ ਆਦਤ...’

Sunday, Jul 24, 2022 - 03:34 PM (IST)

ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ’ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ- ਇਹ ਪ੍ਰੋਫੈ਼ਸ਼ਨ ’ਚ ਪਹਿਲਾਂ ਤੋਂ ਹੀ ਆਦਤ...’

ਮੁੰਬਈ:  ਅਦਾਕਾਰ ਅਰਜੁਨ ਕਪੂਰ ਜਲਦ ਹੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰ ਦੇ ਨਾਲ ਦਿਸ਼ਾ ਪਟਾਨੀ, ਤਾਰਾ ਸੁਤਾਰੀਆ ਅਤੇ ਜਾਨ ਅਬ੍ਰਾਹਮ ਨਜ਼ਰ ਆਉਣਗੇ । ਫ਼ਿਲਮ ਦੀ ਪੂਰੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਹ ਫ਼ਿਲਮ 29 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਅਰਜੁਨ ਨੇ ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ਬਾਰੇ ਗੱਲ ਕੀਤੀ ਹੈ।

ਅਰਜੁਨ ਕਪੂਰ ਦੀ ਤੁਲਨਾ ਉਨ੍ਹਾਂ ਦੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਦੇ ਕਿਰਦਾਰ ਨਾਲ ਕੀਤੀ ਜਾ ਰਹੀ ਹੈ। ਇਸ ’ਤੇ ਅਰਜੁਨ ਨੇ ਕਿਹਾ ਕਿ ‘ਜੇਕਰ ਲੋਕ ਇਸ ਤਰ੍ਹਾਂ ਸਮਝਦੇ ਹਨ ਤਾਂ ਸਮਝ ਸਕਦੇ ਹਨ। ਮੈਂ ਉਨ੍ਹਾਂ ਦਾ ਦਿਲ ਜਿੱਤ ਲਵਾਂਗਾ। ਮੈਂ ਫ਼ਿਲਮ ’ਚ ਜਿਸ ਤਰ੍ਹਾਂ ਦਾ ਕਿਰਦਾਰ ਨਿਭਾਉਂਦਾ ਹਾਂ, ਉਸ ਤਰ੍ਹਾਂ ਦਾ ਨਹੀਂ ਹਾਂ।’ 

ਇਹ ਵੀ ਪੜ੍ਹੋ : ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਟੁੱਟੇ ‘ਮਨਮੋਹਨ ਤਿਵਾੜੀ, ਕਿਹਾ- ‘ਅਸੀਂ ਮਸਤੀ ਕਰ ਰਹੇ ਸੀ...’

ਅਰਜੁਨ ਨੇ ਅੱਗੇ ਕਿਹਾ ਕਿ ‘ਮੈਂ ਇਕ ਅਦਾਕਾਰ ਹਾਂ, ਜੋ ਵੱਖ-ਵੱਖ ਕਿਰਦਾਰ ਨਿਭਾਉਂਦਾ ਹੈ। ਕਈ ਵਾਰ ਮੈਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਇਹ ਫ਼ੈਕਟ ਹੈ ਕਿ ਮੈਂ ਇਸ ਤਰ੍ਹਾਂ ਦਾ ਨਹੀਂ ਹਾਂ ਜੋ ਇਕ ਆਦਮੀ ਨੂੰ ਹੋਣਾ ਚਾਹੀਦਾ ਹੈ। ਮੈਂ ਲੋਕਾਂ ਦੇ ਦੇਖਣ ਦੇ ਤਰੀਕੇ ਨੂੰ ਨਹੀਂ ਬਦਲ ਸਕਦਾ।  ਆਪਣੇ ਬਾਰੇ ਕੀਤੀਆਂ ਜਾ ਰਹੀਆਂ ਨਕਾਰਤਮਕ ਟਿੱਪਣੀਆਂ ਬਾਰੇ ਅਰਜੁਨ ਨੇ ਕਿਹਾ ਕਿ ਇਸ ਪੇਸ਼ੇ ’ਚ ਪਹਿਲਾਂ ਤੋਂ ਹੀ ਆਦਤ ਪੈ ਜਾਂਦੀ ਹੈ,ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ ਬਾਰੇ ਜਾਣਿਆ ਜਾਵੇਗਾ।’

ਇਹ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਣ ਮਲਖਾਨ ਸਿੰਘ, ਪਿਤਾ ਨੂੰ ਲੱਭਦੀਆਂ ਰਹੀਆਂ ਨੰਨ੍ਹੇ ਪੁੱਤਰ ਦੀ ਅੱਖਾਂ

ਇਸ ਤੋਂ ਇਲਾਵਾ ਅਰਜੁਨ ਨੇ ਕਿਹਾ ਕਿ ‘ਜੇਕਰ ਤੁਹਾਨੂੰ ਮੇਰਾ ਕੰਮ ਪਸੰਦ ਨਹੀਂ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿਉਂਕਿ ਤੁਸੀਂ ਦਰਸ਼ਕ ਹੋ ਅਤੇ ਤੁਸੀਂ ਫ਼ਿਲਮ ਦੇਖਣ ਦੇ ਪੈਸੇ ਦਿੱਤੇ ਹਨ। ਤੁਹਾਡੀ ਆਲੋਚਨਾ ਮਾਇਨੇ ਰੱਖਦੀ ਹੈ। ਮੈਂ ਇਸ ਤੋਂ ਸਿੱਖਾਂਗਾ ਅਤੇ ਸਖ਼ਤ ਮਿਹਨਤ ਕਰਾਂਗਾ ਪਰ ਜੇ ਤੁਹਾਨੂੰ ਮੇਰਾ ਚਿਹਰਾ ਪਸੰਦ ਨਹੀਂ ਤਾਂ ਮੈਂ ਇਸ ’ਚ ਮਦਦ ਨਹੀਂ ਕਰ ਸਕਦਾ। ਤੁਸੀਂ ਮੇਰੇ ਚਿਹਰੇ ਲਈ ਮੈਨੂੰ ਲਿਖਦੇ ਅਤੇ ਨਫ਼ਰਤ ਕਰਦੇ ਹੋ, ਤਾਂ ਮੈਂ ਇਸਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹਾਂ।’


author

Shivani Bassan

Content Editor

Related News