ਉਮਰ ''ਚ ਵੱਡੀ ਤੇ ਇਕ ਬੱਚੇ ਦੀ ਮਾਂ ਡੇਟ ਕਰਨ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਅਰਜੁਨ ਕਪੂਰ

Saturday, May 22, 2021 - 03:55 PM (IST)

ਉਮਰ ''ਚ ਵੱਡੀ ਤੇ ਇਕ ਬੱਚੇ ਦੀ ਮਾਂ ਡੇਟ ਕਰਨ ''ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਅਰਜੁਨ ਕਪੂਰ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਬਹੁਤ ਹੀ ਪਿਆਰੇ ਕਪਲ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਪਿਛਲੇ ਕਾਫ਼ੀ ਸਾਲਾ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕਾਫ਼ੀ ਸਮੇਂ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੋਵੇਂ ਆਪਣੇ ਰਿਲੇਸ਼ਨ ਨੂੰ ਲੈ ਕੇ ਤਾਂ ਸਪਸ਼ਟ ਹਨ ਪਰ ਮੀਡੀਆ 'ਚ ਇਸ ਬਾਰੇ ਘੱਟ ਹੀ ਗੱਲ ਕਰਦੇ ਹਨ। ਹੁਣ ਅਰਜੁਨ ਕਪੂਰ ਨੇ ਖੁੱਲ੍ਹ ਕੇ ਆਪਣੇ ਤੇ ਮਲਾਇਕਾ ਅਰੋੜਾ ਦੇ ਰਿਸ਼ਤੇ ਬਾਰੇ ਗੱਲ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਪਾਰਟਨਰ ਦਾ ਸਨਮਾਨ ਜ਼ਰੂਰੀ
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਅਰਜੁਨ ਕਪੂਰ ਤੋਂ ਪੁੱਛਿਆ ਗਿਆ ਹੈ ਕਿ ਕਾਫ਼ੀ ਪ੍ਰੋਗ੍ਰੈਸਿਵ ਵਿਚਾਰਧਾਰਾ ਦੇ ਹਨ ਜਿੱਥੇ ਉਹ ਇਕ ਵੱਡੀ ਉਮਰ ਦੀ ਮਹਿਲਾ ਨਾਲ ਰਿਸ਼ਤੇ 'ਚ ਹਨ, ਜਿਸ ਦਾ ਇਕ ਬੱਚਾ ਵੀ ਹੈ। ਇਸ 'ਤੇ ਅਰਜੁਨ ਕਪੂਰ ਨੇ ਕਿਹਾ 'ਉਹ ਆਪਣੇ ਪਾਰਟਨਰ ਦਾ ਸਨਮਾਨ ਕਰਦੇ ਹਨ ਤੇ ਕਈ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪੈਂਦਾ ਹੈ।'

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਇਸ ਲਈ ਅਸੀਂ ਖੁੱਲ੍ਹ ਕੇ ਗੱਲ ਨਹੀਂ ਕਰਦੇ
ਇੰਟਰਵਿਊ 'ਚ ਅਰਜੁਨ ਕਪੂਰ ਨੇ ਕਿਹਾ ਕਿ "ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਮੈਨੂੰ ਲਗਦਾ ਹੈ ਕਿ ਤੁਹਾਨੂੰ ਆਪਣੇ ਸਾਥੀ ਦਾ ਸਤਿਕਾਰ ਕਰਨਾ ਚਾਹੀਦਾ ਹੈ।" ਉਥੇ ਇਕ ਬੀਤਿਆ ਹੋਇਆ ਕੱਲ ਹੈ ਅਤੇ ਮੈਂ ਉਸ ਸਥਿਤੀ 'ਚ ਰਿਹਾ ਹਾਂ ਜਿੱਥੇ ਮੈਂ ਚੀਜ਼ਾਂ ਨੂੰ ਜਨਤਕ ਰੂਪ ਨਾਲ ਵੇਖਿਆ ਹੈ ਅਤੇ ਇਹ ਹਮੇਸ਼ਾ ਬਹੁਤ ਚੰਗਾ ਨਹੀਂ ਹੁੰਦਾ ਕਿਉਂਕਿ ਇਸ ਨਾਲ ਬੱਚਿਆਂ 'ਤੇ ਅਸਰ ਪੈਂਦਾ ਹੈ।

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਕਰੀਅਰ ਅਤੇ ਰਿਸ਼ਤਾ ਦੋਵਾਂ ਨੂੰ ਦਿੰਦਾ ਹਾਂ ਸਪੇਸ
ਅਰਜੁਨ ਕਪੂਰ ਦਾ ਕਹਿਣਾ ਹੈ ਕਿ "ਮੈਂ ਕੋਸ਼ਿਸ਼ ਕਰਦਾ ਹਾਂ ਅਤੇ ਸਤਿਕਾਰਯੋਗ ਸੀਮਾ ਬਣਾ ਕੇ ਰੱਖਦਾ ਹਾਂ। ਮੈਂ ਉਹੀ ਕਰਦਾ ਹਾਂ ਜਿਸ ਨਾਲ ਉਹ ਸਹਿਜ ਹੁੰਦੀ ਹੈ ਅਤੇ ਮੇਰੇ ਕਰੀਅਰ ਮੇਰੇ ਰਿਸ਼ਤੇ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ।''
ਦੱਸ ਦੇਈਏ ਕਿ ਸਾਲ 2019 'ਚ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਲੋਕਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਸੀ। ਮਲਾਇਕਾ ਨੇ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਅਰਹਾਨ ਖ਼ਾਨ ਹੈ। ਹਾਲਾਂਕਿ 2017 'ਚ ਦੋਹਾਂ ਦਾ ਤਲਾਕ ਹੋ ਗਿਆ ਸੀ।


author

sunita

Content Editor

Related News