ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਪੋਸਟ, ਅਰਜੁਨ ਕਪੂਰ ਨੇ ਕੀਤਾ ਕੁਮੈਂਟ

Sunday, Aug 27, 2023 - 03:25 PM (IST)

ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਪੋਸਟ, ਅਰਜੁਨ ਕਪੂਰ ਨੇ ਕੀਤਾ ਕੁਮੈਂਟ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਹਾਲਾਂਕਿ ਕਈ ਲੋਕ ਉਨ੍ਹਾਂ ਨੂੰ ਟਰੋਲ ਵੀ ਕਰ ਚੁੱਕੇ ਹਨ। ਕੱਪਲ ਨੂੰ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਦੇਖਿਆ ਗਿਆ ਹੈ ਪਰ ਇਨ੍ਹੀਂ ਦਿਨੀਂ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਜ਼ੋਰਾਂ ’ਤੇ ਹਨ, ਜਿਸ ’ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਸ ਦੌਰਾਨ ਇੰਟਰਨੈਸ਼ਨਲ ਡਾਗ ਡੇਅ ਦੇ ਮੌਕੇ ’ਤੇ ਮਲਾਇਕਾ ਅਰੋੜਾ ਦੀ ਪੋਸਟ ’ਤੇ ਅਰਜੁਨ ਕਪੂਰ ਦੀ ਟਿੱਪਣੀ ਨੇ ਇਨ੍ਹਾਂ ਖ਼ਬਰਾਂ ਨੂੰ ਅਫਵਾਹਾਂ ’ਚ ਬਦਲ ਦਿੱਤਾ ਹੈ, ਜਿਸ ਕਾਰਨ ਪ੍ਰਸ਼ੰਸਕ ਵੀ ਦੋਵਾਂ ਲਈ ਖ਼ੁਸ਼ ਹਨ। ਇਸ ਦੇ ਨਾਲ ਹੀ ਉਹ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ‘ਕੇ. ਜੀ. ਐੱਫ. 2’ ਨੂੰ ਛੱਡਿਆ ਪਿੱਛੇ, ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਹਿੰਦੀ ਫ਼ਿਲਮ

ਮਲਾਇਕਾ ਅਰੋੜਾ ਨੇ ਅੰਤਰਰਾਸ਼ਟਰੀ ਕੁੱਤਾ ਦਿਵਸ ’ਤੇ ਆਪਣੇ ਪਾਲਤੂ ਕੁੱਤੇ ਕੈਸਪਰ ਨਾਲ ਇਕ ਸੁਪਰ ਕਿਊਟ ਪੋਸਟ ਸ਼ੇਅਰ ਕੀਤੀ। ਇਸ ਪੋਸਟ ਦੇ ਕੁਮੈਂਟ ਸੈਕਸ਼ਨ ’ਚ ਅਰਜੁਨ ਕਪੂਰ ਨੇ ਪਹਿਲੇ ਕੁਮੈਂਟ ’ਚ ਲਿਖਿਆ, ‘‘ਹੈਂਡਸਮ ਲੜਕਾ।’’ ਦੂਜੇ ਕੁਮੈਂਟ ’ਚ ਉਨ੍ਹਾਂ ਨੇ ਲਿਖਿਆ, ‘‘ਤੁਹਾਡੀ ਜ਼ਿੰਦਗੀ ਦਾ ਅਸਲ ਸਟਾਰ #ਕੈਸਪਰ।’’ ਅਰਜੁਨ ਕਪੂਰ ਦੀ ਇਹ ਟਿੱਪਣੀ ਬ੍ਰੇਕਅੱਪ ਦੀਆਂ ਅਫਵਾਹਾਂ ਦਰਮਿਆਨ ਆਈ ਹੈ।

PunjabKesari

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਅਫਵਾਹਾਂ ਉਸ ਸਮੇਂ ਸ਼ੁਰੂ ਹੋ ਗਈਆਂ, ਜਦੋਂ ਵੀਰਵਾਰ ਨੂੰ ਸ਼ੇਅਰ ਕੀਤੇ ਗਏ ਇਕ ਰੈਡਿਟ ਥ੍ਰੈੱਡ ਨੇ ਦਾਅਵਾ ਕੀਤਾ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦਾ ਕਥਿਤ ਤੌਰ ’ਤੇ ਬ੍ਰੇਕਅੱਪ ਹੋ ਗਿਆ ਹੈ ਤੇ ਅਦਾਕਾਰ ਹੁਣ ਕਥਿਤ ਤੌਰ ’ਤੇ ਕੁਸ਼ਾ ਕਪਿਲਾ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਅਦਾਕਾਰਾ ਕੁਸ਼ਾ ਕਪਿਲਾ ਨੇ ਖ਼ੁਦ ਇਨ੍ਹਾਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ ਪਰ ਹਾਲ ਹੀ ’ਚ ਕੁਝ ਹੋਰ ਖ਼ਬਰਾਂ ਆਈਆਂ ਹਨ ਕਿ ਮਲਾਇਕਾ ਨੇ ਅਰਜੁਨ ਦੀਆਂ ਭੈਣਾਂ ਅੰਸ਼ੁਲਾ ਕਪੂਰ, ਜਾਨ੍ਹਵੀ ਕਪੂਰ ਤੇ ਖ਼ੁਸ਼ੀ ਕਪੂਰ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਿਛਲੇ 5 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਥੇ ਹੀ ਸਾਲ 2019 ’ਚ ਅਰਜੁਨ ਦੇ ਜਨਮਦਿਨ ’ਤੇ ਦੋਵਾਂ ਨੇ ਇਸ ਨੂੰ ਆਫਿਸ਼ੀਅਲ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News