ਅਰਜੁਨ ਨੇ ਬਣਵਾਇਆ ਨਵਾਂ ਟੈਟੂ, ‘ਫੀਨਿਕਸ’ ਤੋਂ ਲਈ ਪ੍ਰੇਰਣਾ

Wednesday, Jan 03, 2024 - 01:02 PM (IST)

ਅਰਜੁਨ ਨੇ ਬਣਵਾਇਆ ਨਵਾਂ ਟੈਟੂ, ‘ਫੀਨਿਕਸ’ ਤੋਂ ਲਈ ਪ੍ਰੇਰਣਾ

ਮੁੰਬਈ (ਬਿਊਰੋ) - ਅਦਾਕਾਰ ਅਰਜੁਨ ਕਪੂਰ ਨੇ ਸਕਾਰਾਤਮਕ ਨਵੀਂ ਸੋਚ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ। ਬਾਲੀਵੁੱਡ ਸਟਾਰ ਨੇ ਨਵਾਂ ਟੈਟੂ ਬਣਵਾਇਆ ਹੈ। ਇਸ ਵਿੱਚ ਲਿਖਿਆ ਹੈ- ‘ਰਾਈਜ਼’ ਇਕ ਫੀਨਿਕਸ ਤੋਂ ਪ੍ਰੇਰਨਾ ਲੈਂਦਿਆਂ। 

PunjabKesari

ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਟੈਟੂ ਦੀ ਇੱਕ ਤਸਵੀਰ ਪੋਸਟ ਕੀਤੀ, ‘‘ਕਿਉਂਕਿ ਅਸੀਂ 2ਜੋ ਸੀ ਉਸਦੀ ਰਾਖ ਤੋਂ ਅਸੀਂ ਉਠ ਸਕਦੇ ਹਾਂ ਤੇ ਉਹ ਬਣ ਸਕਦੇ ਹਾਂ ਜੋ ਸਾਨੂੰ ਹੋਣਾ ਚਾਹੀਦਾ ਹੈ।’’ 

ਅਦਾਕਾਰ ਹੈ ਨਵੇਂ ਸਾਲ 'ਚ ਪਰਦੇ ’ਤੇ ਆਪਣਾ ਸਭ ਤੋਂ ਵਧੀਆ ਕੰਮ ਦਿਖਾਉਣ ਲਈ ਤਿਆਰ ਹੈ। ਉਸ ਦਾ ਇਹ ਟੈਟੂ ਇਸ ਸਮੇਂ ਉਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
 


author

sunita

Content Editor

Related News