ਅਰਜੁਨ ਨੇ ਦੋਸਤ ਮੌਨੀ ਦੇ ਵਿਆਹ ਨੂੰ ਦੱਸਿਆ ''ਡ੍ਰੀਮ ਵੈਡਿੰਗ'', ਵੀਡੀਓ ਸਾਂਝੀ ਕਰ ਆਖੀ ਇਹ ਗੱਲ

Sunday, Jan 30, 2022 - 02:54 PM (IST)

ਅਰਜੁਨ ਨੇ ਦੋਸਤ ਮੌਨੀ ਦੇ ਵਿਆਹ ਨੂੰ ਦੱਸਿਆ ''ਡ੍ਰੀਮ ਵੈਡਿੰਗ'', ਵੀਡੀਓ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਅਦਾਕਾਰਾ ਮੌਨੀ ਰਾਏ ਨੇ ਵੀਰਵਾਰ ਨੂੰ ਗੋਆ 'ਚ ਦੁਬਈ ਦੇ ਬਿਜਨੈੱਸਮੈਨ ਸੂਰਜ ਨਾਂਬੀਆਰ ਨਾਲ ਵਿਆਹ ਕਰਵਾਇਆ, ਜਿਥੇ ਇੰਡਸਟਰੀ ਤੋਂ ਅਦਾਕਾਰਾ ਮਦਿੰਰਾ ਬੇਦੀ, ਆਮਨਾ ਸ਼ਰੀਫ ਅਤੇ ਅਰਜੁਨ ਬਿਜਲਾਨੀ ਸਮੇਤ ਕਈ ਸਿਤਾਰੇ ਉਨ੍ਹਾਂ ਦੇ ਵਿਆਹ 'ਚ ਪਹੁੰਚੇ। ਇਸ ਵਿਚਾਲੇ ਹਾਲ ਹੀ 'ਚ ਉਨ੍ਹਾਂ ਦੇ ਵਿਆਹ 'ਚ ਪਹੁੰਚੇ ਅਰਜੁਨ ਨੇ ਉਸ ਦੇ ਵਿਆਹ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਇਕ ਦਿਲ ਛੂਹ ਲੈਣ ਵਾਲੀ ਪੋਸਟ ਵੀ ਲਿਖੀ ਹੈ। 

PunjabKesari
ਮੌਨੀ ਦੀ ਹਲਦੀ ਸੈਰੇਮਨੀ ਤੋਂ ਲੈ ਕੇ ਬੰਗਾਲੀ ਵੈਡਿੰਗ ਤੱਕ ਦੀ ਵੀਡੀਓ ਸਾਂਝੀ ਕਰਕੇ ਅਰਜੁਨ ਨੇ ਕੈਪਸ਼ਨ 'ਚ ਲਿਖਿਆ-'ਇਕ ਡਰੀਮ ਵੈਂਡਿੰਗ ਨਹੀਂ, ਮੇਰਾ ਮਤਲਬ ਭੌਤਿਕਵਾਦੀ ਤਰੀਕੇ ਨਾਲ ਨਹੀਂ ਹੈ। ਇਕ ਸੁਫ਼ਨਾ ਮੇਰੀ ਦੋਸਤ ਮੌਨੀ ਰਾਏ ਨੇ ਇੰਨੇ ਸਾਲਾਂ ਤੋਂ ਦੇਖਿਆ ਅਤੇ ਉਹ ਹੋਇਆ ਸਿਰਫ ਇੰਨੇ ਪਿਆਰ ਹੱਸੇ ਅਤੇ ਖੁਸ਼ੀ ਦੇ ਨਾਲ। ਇਸ ਸੁਫ਼ਨੇ ਨੂੰ ਸੱਚ ਹੁੰਦੇ ਦੇਖਣ ਸਾਡੇ ਸਭ ਲਈ ਸਭ ਤੋਂ ਖੁਸ਼ੀ ਦਾ ਪਲ ਸੀ। ਸੂਰਜ ਤੁਸੀਂ ਇਕ ਰਾਕਸਟਾਰ ਹੋ ਅਤੇ ਸਾਡੀ ਮੌਨੀ ਨੂੰ ਹਮੇਸ਼ਾ ਖੁਸ਼ ਰੱਖਣਾ ਜਿਸ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ...ਭਗਵਾਨ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਆਸ਼ੀਰਵਾਦ ਦੇਵੇ'। '#sumikishaadi @nambiar13 .. #
ਪਿਆਰ #ਖੁਸ਼ੀ।

https://www.instagram.com/reel/CZV0DQuIzLM/?utm_source=ig_web_copy_link
ਅਰਜੁਨ ਦੀ ਇਸ ਪੋਸਟ 'ਤੇ ਰਿਪਲਾਈ ਕਰਦੇ ਹੋਏ ਮੌਨੀ ਨੇ ਕੁਮੈਂਟ 'ਚ ਲਿਖਿਆ-ਮੇਰੀ ਅਰਜੁਨ ਦੇ ਨਾਲ ਦਹਾਕਿਆਂ ਦੀ ਦੋਸਤੀ। ਇਥੇ ਆਉਣ ਅਤੇ ਇਸ ਨੂੰ ਸਭ ਤੋਂ ਸ਼ਾਨਦਾਰ ਅਤੇ ਮਜ਼ੇਦਾਰ ਜਰਨੀ ਬਣਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਧਰ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਆਲੀਆ ਭੱਟ, ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਵੇਗੀ। 


author

Aarti dhillon

Content Editor

Related News