‘ਬਿੱਗ ਬੌਸ’ ’ਤੇ ਭੜਕੀ ਅਰਚਨਾ ਗੌਤਮ, ਹੱਥ ਚੁੱਕਣ ਦੀ ਦਿੱਤੀ ਧਮਕੀ

Tuesday, Oct 11, 2022 - 05:51 PM (IST)

‘ਬਿੱਗ ਬੌਸ’ ’ਤੇ ਭੜਕੀ ਅਰਚਨਾ ਗੌਤਮ, ਹੱਥ ਚੁੱਕਣ ਦੀ ਦਿੱਤੀ ਧਮਕੀ

ਮੁੰਬਈ (ਬਿਊਰੋ)– ‘ਬਿੱਗ ਬੌਸ 16’ ਦੇ ਦੂਜੇ ਹਫ਼ਤੇ ’ਚ ਹੀ ਮੁਕਾਬਲੇਬਾਜ਼ਾਂ ’ਚ ਲੜਾਈ ਹੁੰਦੀ ਨਜ਼ਰ ਆਈ। ਬੀਤੇ ਐਪੀਸੋਡ ’ਚ ਸ਼ਾਲੀਨ ਭਨੋਟ ਨੂੰ ਕੈਪਟੈਂਸੀ ਟਾਸਕ ਦੌਰਾਨ ਧੱਕਾ-ਮੁੱਕੀ ਕਰਦੇ ਦੇਖਿਆ ਗਿਆ। ਸ਼ਾਲੀਨ ਨੇ ਅਰਚਨਾ ਨੂੰ ਧੱਕਾ ਦਿੱਤਾ ਸੀ, ਜਿਸ ਤੋਂ ਬਾਅਦ ਅਰਚਨਾ ਭੜਕ ਉਠੀ ਤੇ ਉਸ ਨੇ ਅਦਾਕਾਰ ’ਤੇ ਐਕਸ਼ਨ ਲੈਣ ਤੇ ਉਸ ਨੂੰ ਸ਼ੋਅ ਤੋਂ ਕੱਢਣ ਦੀ ਗੱਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਅਰਚਨਾ ਦੀ ਗੱਲ ਨੂੰ ਬਿੱਗ ਬੌਸ ਨੇ ਸੁਣਿਆ, ਸ਼ਾਲੀਨ ਖ਼ਿਲਾਫ਼ ਗੁੱਸੇ ’ਚ ਆਉਣ ’ਤੇ ਐਕਸ਼ਨ ਵੀ ਲਿਆ ਪਰ ਸ਼ਾਲੀਨ ਨੂੰ ਘਰੋਂ ਨਹੀਂ ਕੱਢਿਆ। ਸ਼ਾਲੀਨ ਨੂੰ ਸਜ਼ਾ ਦਿੱਤੀ, ਜਿਸ ਮੁਤਾਬਕ ਜਦੋਂ ਤਕ ਉਹ ਬਿੱਗ ਬੌਸ ਹਾਊਸ ’ਚ ਰਹਿਣਗੇ, ਕੈਪਟਨ ਨਹੀਂ ਬਣ ਸਕਦੇ। ਦੂਜਾ ਬਿੱਗ ਬੌਸ ਨੇ ਸ਼ਾਲੀਨ ਨੂੰ ਦੋ ਹਫ਼ਤਿਆਂ ਲਈ ਨਾਮੀਨੇਟ ਵੀ ਕੀਤਾ ਪਰ ਅਰਚਨਾ ਸ਼ਾਲੀਨ ਭਨੋਟ ਨੂੰ ਮਿਲੀ ਇਸ ਸਜ਼ਾ ਤੋਂ ਖ਼ੁਸ਼ ਨਹੀਂ ਹੈ। ਉਹ ਸ਼ਾਲੀਨ ’ਤੇ ਵੱਡਾ ਐਕਸ਼ਨ ਚਾਹੁੰਦੀ ਹੈ। ਇਸ ਲਈ ਅਰਚਨਾ ਬਿੱਗ ਬੌਸ ਤੋਂ ਨਾਰਾਜ਼ ਹੋ ਗਈ ਹੈ।

ਅਰਚਨਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਲਿਵਿੰਗ ਰੂਮ ’ਚ ਸਾਰੇ ਘਰਵਾਲਿਆਂ ਵਿਚਾਲੇ ਬੈਠ ਕੇ ਨਾਰਾਜ਼ਗੀ ਜਤਾ ਰਹੀ ਹੈ। ਉਹ ਕਹਿੰਦੀ ਹੈ, ‘‘ਮੈਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਸਰ। ਟਾਸਕ ਸਮੇਂ ਜੇਕਰ ਮੇਰਾ ਵੀ ਹੱਥ ਉਠ ਗਿਆ ਤਾਂ ਤੁਹਾਨੂੰ ਮੈਨੂੰ ਵੀ ਮੁਆਫ਼ ਕਰਨਾ ਪਵੇਗਾ ਕਿਉਂਕਿ ਬਾਹਰ ਰਹਿ ਕੇ ਮੈਂ ਲੋਕਾਂ ਦੇ ਰੈਪਟੇ ਵਜਾਉਂਦੀ ਹਾਂ।’’

ਦੱਸ ਦੇਈਏ ਕਿ ਅਰਚਨਾ ਨੂੰ ਸ਼ੋਅ ’ਚ ਲੋਕ ਕਾਫੀ ਪਸੰਦ ਕਰ ਰਹੇ ਹਨ। ਉਸ ਦੀ ਐਂਟਰਟੇਨਿੰਗ ਪਰਸਨੈਲਿਟੀ ਬੋਰਿੰਗ ਸੀਨ ’ਚ ਵੀ ਜਾਨ ਫੂਕ ਦਿੰਦੀ ਹੈ। ਦੇਖਣਾ ਹੋਵੇਗਾ ਕਿ ਅਰਚਨਾ ਨੂੰ ਉਸ ਦਾ ਫਨੀ ਸੈਂਸ ਆਫ ਹਿਊਮਰ ਸ਼ੋਅ ’ਚ ਅੱਗੇ ਕਿਥੋਂ ਤਕ ਲੈ ਕੇ ਜਾਂਦਾ ਹੈ। ਅਰਚਨਾ ਦੀ ਸ਼ੋਅ ’ਚ ਮਾਨਿਆ, ਪ੍ਰਿਅੰਕਾ, ਅੱਬੂ, ਐੱਮ. ਸੀ. ਸਟੈਨ ਨਾਲ ਚੰਗੀ ਬਣਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News