ਅਰਬਾਜ਼ ਖ਼ਾਨ ਨੇ ਸ਼ੂਰਾ ਖ਼ਾਨ ਨਾਲ ਵਿਆਹ ਦੀ ਖ਼ਬਰ ਦੀ ਕੀਤੀ ਪੁਸ਼ਟੀ! ਪੈਪਸ ਦੇ ਸਵਾਲਾਂ ’ਤੇ ਅਜਿਹੀ ਸੀ ਪ੍ਰਤੀਕਿਰਿਆ

Sunday, Dec 24, 2023 - 04:19 PM (IST)

ਅਰਬਾਜ਼ ਖ਼ਾਨ ਨੇ ਸ਼ੂਰਾ ਖ਼ਾਨ ਨਾਲ ਵਿਆਹ ਦੀ ਖ਼ਬਰ ਦੀ ਕੀਤੀ ਪੁਸ਼ਟੀ! ਪੈਪਸ ਦੇ ਸਵਾਲਾਂ ’ਤੇ ਅਜਿਹੀ ਸੀ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਇਕ ਵਾਰ ਫਿਰ ਵਿਆਹ ਦੇ ਬੰਧਨ ’ਚ ਬੱਝਣ ਲਈ ਤਿਆਰ ਹਨ। ਮਲਾਇਕਾ ਅਰੋੜਾ ਤੋਂ ਤਲਾਕ ਲੈਣ ਤੋਂ ਬਾਅਦ ਅਦਾਕਾਰ ਕੁਝ ਸਮੇਂ ਲਈ ਜਾਰਜੀਆ ਐਂਡਰਿਆਨੀ ਨਾਲ ਰਿਲੇਸ਼ਨਸ਼ਿਪ ’ਚ ਸੀ ਪਰ ਉਸ ਨਾਲ ਬ੍ਰੇਕਅੱਪ ਤੋਂ ਬਾਅਦ ਹੁਣ ਅਰਬਾਜ਼ ਕਿਸੇ ਹੋਰ ਨੂੰ ਆਪਣਾ ਜੀਵਨ ਸਾਥੀ ਬਣਾਉਣ ਜਾ ਰਹੇ ਹਨ। ਹਾਲ ਹੀ ’ਚ ਮੇਕਅੱਪ ਆਰਟਿਸਟ ਸ਼ੂਰਾ ਖ਼ਾਨ ਨਾਲ ਉਨ੍ਹਾਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਸੀ ਤੇ ਹੁਣ ਅਰਬਾਜ਼ ਖ਼ਾਨ ਨੇ ਵੀ ਇਕ ਇਵੈਂਟ ਦੌਰਾਨ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਪੈਪਸ ਦੇ ਸਵਾਲ ’ਤੇ ਅਰਬਾਜ਼ ਦੀ ਪ੍ਰਤੀਕਿਰਿਆ
ਅਰਬਾਜ਼ ਖ਼ਾਨ ਨੇ ਮੁੰਬਈ ’ਚ ਆਯੋਜਿਤ ‘ਉਮੰਗ 2023’ ਈਵੈਂਟ ’ਚ ਰੈੱਡ ਕਾਰਪੇਟ ’ਤੇ ਵਾਕ ਕਰਦਿਆਂ ਪਾਪਰਾਜ਼ੀ ਦੇ ਸਵਾਲਾਂ ’ਤੇ ਜੋ ਪ੍ਰਤੀਕਿਰਿਆ ਦਿੱਤੀ, ਉਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਦਾਕਾਰ ਜਲਦ ਹੀ ਇਕ ਵਾਰ ਫਿਰ ਵਿਆਹ ਕਰਨ ਜਾ ਰਹੇ ਹਨ। ਇਵੈਂਟ ’ਚ ਜਦੋਂ ਪਾਪਰਾਜ਼ੀ ਨੇ ਅਰਬਾਜ਼ ਖ਼ਾਨ ਨੂੰ ਪੁੱਛਿਆ ਕਿ ਸਰ ਵੈਨਿਊ ਕਿਥੇ ਹੈ? ਤਾਂ ਅਰਬਾਜ਼ ਨੇ ਫ਼ਿਲਮ ‘ਐਨੀਮਲ’ ਦੇ ਬੌਬੀ ਦਿਓਲ ਦੇ ਅੰਦਾਜ਼ ’ਚ ਸਿਰਫ਼ ਮੂੰਹ ’ਤੇ ਉਂਗਲ ਰੱਖੀ। ਜਿਵੇਂ ਹੀ ਉਸ ਨੇ ਅਜਿਹਾ ਕੀਤਾ, ਪੈਪਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ, ਸਲਮਾਨ ਖ਼ਾਨ ਨੇ ਆਖੀ ਸੀ ਇਹ ਗੱਲ

ਅਰਬਾਜ਼ ਖ਼ਾਨ ਨੇ ਲਗਾਈ ਖ਼ਬਰਾਂ ’ਤੇ ਮੋਹਰ
ਅਰਬਾਜ਼ ਖ਼ਾਨ ਦਾ ਇਹ ਇਸ਼ਾਰਾ ਕਾਫ਼ੀ ਸੀ ਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸਿਰਫ਼ ਅਫਵਾਹਾਂ ਨਹੀਂ ਹਨ। ਇੰਨਾ ਹੀ ਨਹੀਂ, ਅਰਬਾਜ਼ ਖ਼ਾਨ ਲਗਾਤਾਰ ਬਲੱਸ਼ ਕਰ ਰਹੇ ਸਨ ਤੇ ਜਦੋਂ ਪਾਪਰਾਜ਼ੀ ਨੇ ਉਨ੍ਹਾਂ ਦੇ ਵਿਆਹ ਲਈ ਸ਼ੁਭਕਾਮਨਾਵਾਂ ਦਿੱਤੀਆਂ ਤਾਂ ਅਰਬਾਜ਼ ਖ਼ਾਨ ਨੇ ‘ਥੈਂਕ ਯੂ’ ਕਹਿ ਕੇ ਜਵਾਬ ਦਿੱਤਾ। ਜਦੋਂ ਅਰਬਾਜ਼ ਖ਼ਾਨ ਨੂੰ ਵਿਆਹ ਦੀ ਤਾਰੀਖ਼ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਰਹੇ ਤੇ ਥੋੜ੍ਹਾ ਮਜ਼ਾਕ ਕਰਦਿਆਂ ਉਥੋਂ ਚਲੇ ਗਏ। ਹੁਣ ਦੇਖਣਾ ਇਹ ਹੈ ਕਿ ਅਰਬਾਜ਼ ਦੇ ਵਿਆਹ ਦੀਆਂ ਤਸਵੀਰਾਂ ਕਦੋਂ ਸਾਹਮਣੇ ਆਉਣਗੀਆਂ।

 
 
 
 
 
 
 
 
 
 
 
 
 
 
 
 

A post shared by Bollywood Bubble (@bollywoodbubble)

ਇਸ ਤਰ੍ਹਾਂ ਅਰਬਾਜ਼-ਸ਼ੂਰਾ ਦੀ ਦੋਸਤੀ ਅੱਗੇ ਵਧੀ
ਖ਼ਬਰ ਹੈ ਕਿ ਅਰਬਾਜ਼ ਖ਼ਾਨ ਤੇ ਸ਼ੂਰਾ ਖ਼ਾਨ ਦੀ ਪਹਿਲੀ ਮੁਲਾਕਾਤ ਫ਼ਿਲਮ ‘ਪਟਨਾ ਸ਼ੁਕਲਾ’ ਦੇ ਸੈੱਟ ’ਤੇ ਹੋਈ ਸੀ। ਦੋਵਾਂ ਵਿਚਕਾਰ ਮੁਲਾਕਾਤਾਂ ਦਾ ਸਿਲਸਿਲਾ ਪਹਿਲਾਂ ਦੋਸਤੀ ਤੇ ਫਿਰ ਪਿਆਰ ’ਚ ਬਦਲ ਗਿਆ। ਖ਼ਬਰ ਸੀ ਕਿ ਅਰਬਾਜ਼ ਤੇ ਸ਼ੂਰਾ 24 ਦਸੰਬਰ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਣਗੇ, ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਜਿਥੋਂ ਤੱਕ ਜਾਰਜੀਆ ਨਾਲ ਉਨ੍ਹਾਂ ਦੇ ਬ੍ਰੇਕਅੱਪ ਦੀ ਗੱਲ ਹੈ ਤਾਂ ਅਦਾਕਾਰਾ ਨੇ ਖ਼ੁਦ ਮੀਡੀਆ ’ਚ ਉਨ੍ਹਾਂ ਦੇ ਵੱਖ ਹੋਣ ਦੀ ਗੱਲ ਆਖੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News