ਏ.ਆਰ ਰਹਿਮਾਨ ਨੇ ਧੀ-ਜਵਾਈ ਲਈ ਰੱਖੀ ਮਿਊਜ਼ੀਕਲ ਰਿਸੈਪਸ਼ਨ ਪਾਰਟੀ, ਕਈ ਵੱਡੇ ਸਿਤਾਰੇ ਹੋਏ ਸ਼ਾਮਲ

Sunday, Jun 12, 2022 - 04:47 PM (IST)

ਏ.ਆਰ ਰਹਿਮਾਨ ਨੇ ਧੀ-ਜਵਾਈ ਲਈ ਰੱਖੀ ਮਿਊਜ਼ੀਕਲ ਰਿਸੈਪਸ਼ਨ ਪਾਰਟੀ, ਕਈ ਵੱਡੇ ਸਿਤਾਰੇ ਹੋਏ ਸ਼ਾਮਲ

ਮੁੰਬਈ: ਮਸ਼ਹੂਰ ਸੰਗੀਤਕਾਰ ਏ.ਆਰ ਦੀ ਧੀ ਖ਼ਾਤਿਜਾ ਨੇ 26 ਮਈ ਨੂੰ ਆਡੀਓ ਇੰਜੀਨੀਅਰ ਰਿਆਸਦੀਨ ਸ਼ੇਖ ਮਹੁੰਮਦ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ। ਬੀਤੇ ਦਿਨੀਂ ਏ.ਆਰ ਰਹਿਮਾਨ ਨੇ ਚੇਨਈ ’ਚ ਖ਼ਤੀਜਾ ਲਈ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ । ਇਹ ਇਕ ਮਿਊਜ਼ੀਕਲ ਰਿਸੈਪਸ਼ਨ ਪਾਰਟੀ ਸੀ । ਇਸ  ਪਾਰਟੀ ’ਚ ਪਰਿਵਾਰ ,ਦੋਸਤਾਂ ਅਤੇ ਸਿਤਾਰਿਆਂ ਸ਼ਾਮਲ ਹੋਏ ਹਨ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

Bollywood Tadka

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

ਤਸਵੀਰਾਂ ’ਚ ਖ਼ਤੀਜਾ ਨੇ ਪਰਪਲ ਰੰਗ ਦਾ ਲਹਿੰਗਾ ਪਾਇਆ ਹੈ। ਜਿਸ ’ਚ ਖ਼ਤੀਜਾ ਬੇਹੱਦ ਪਿਆਰੀ ਲੱਗ ਰਹੀ ਹੈ। ਦੂਜੇ ਪਾਸੇ ਰਿਆਸਦੀਨ ਕਾਲੇ ਰੰਗ ਦੇ ਪੈਂਟ ਸੂਟ ’ਚ ਸ਼ਾਨਦਾਰ ਲੱਗ ਰਹੇ ਹਨ। ਏ.ਆਰ ਰਹਿਮਾਨ ਕਾਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਗਾਇਕ ਨੇ ਨੀਲੇ ਰੰਗ ਦਾ ਕੋਟ ਪਾਇਆ ਹੋਇਆ ਹੈ। ਗਾਇਕ ਉਦਿਤ ਨਰਾਇਣ, ਜਾਵੇਦ ਅਲੀ, ਸੋਨੂੰ ਨਿਗਮ, ਸੰਗੀਤਕਾਰ ਸ਼ਿਵਮਣੀ, ਹਨੀ ਸਿੰਘ ਅਤੇ ਜਤਿਨ ਪੰਡਿਤ ਨੇ ਪਾਰਟੀ ’ਚ ਸ਼ਾਮਲ ਹੋਏ।

Bollywood Tadka

ਇਸ ਤੋਂ ਇਲਾਵਾ ਮਨੀਸ਼ਾ ਕੋਇਰਾਲਾ, ਸਾਹਿਲ ਖ਼ਾਨ, ਸੰਦੀਪ ਸਿੰਘ , ਨਿਰਮਾਤਾ ਮਨੀ ਰਤਨਮ ਅਤੇ ਸ਼ੇਖ ਕਪੂਰ ਵੀ ਮੌਜੂਦ ਸਨ।ਇਸ ਤੋਂ ਇਲਾਵਾ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ ਸਟਾਲਿਨ ਵੀ ਪਹੁੰਚੇ। ਪਾਰਟੀ ’ਚ ਕਈ ਮਸ਼ਹੂਰ ਗਾਇਕਾਂ ਨੇ ਆਪਣੀ ਪਰਫ਼ਾਰਮੈਂਸ ਦਿੱਤੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

Bollywood Tadka

ਇਹ  ਵੀ ਪੜ੍ਹੋ : ਧੀਰਜ ਧੁਪਰ ਨੇ ‘ਕੁੰਡਲੀ ਭਾਗਯਾ’ ਨੂੰ ਕੀਤਾ ਅਲਵਿਦਾ, ਅਦਾਕਾਰ ਨੇ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 10ਜੂਨ 2022 ਨੂੰ ਖ਼ਤੀਜਾ ਦੀ ਵੈਡਿੰਗ ਰਿਸੈਪਸ਼ਨ ਹੋਈ ਸੀ। ਵੈਡਿੰਗ ਰਿਸੈਪਸ਼ਨ ’ਚ ਖ਼ਤੀਜਾ ਨੇ ਮੈਰੂਨ ਸੂਟ ਪਾਇਆ ਸੀ।ਇਸ ਦੇ ਨਾਲ ਹੀ ਰਿਆਸਦੀਨ ਨੀਲੇ ਰੰਗ ਦੀ ਸ਼ੇਰਵਾਨੀ ’ਚ ਨਜ਼ਰ ਆਏ।

Bollywood Tadka


author

Gurminder Singh

Content Editor

Related News