ਏ. ਆਰ. ਰਹਿਮਾਨ ''ਤੇ ਲੱਗਾ 3.47 ਕਰੋੜ ਰੁਪਏ ਦਾ ਟੈਕਸ ਚੋਰੀ ਕਰਨ ਦਾ ਦੋਸ਼

Friday, Sep 11, 2020 - 05:00 PM (IST)

ਏ. ਆਰ. ਰਹਿਮਾਨ ''ਤੇ ਲੱਗਾ 3.47 ਕਰੋੜ ਰੁਪਏ ਦਾ ਟੈਕਸ ਚੋਰੀ ਕਰਨ ਦਾ ਦੋਸ਼

ਮੁੰਬਈ (ਬਿਊਰੋ) — ਮਸ਼ਹੂਰ ਸੰਗੀਤਕਾਰ ਅਤੇ ਗਾਇਕ ਏ. ਆਰ. ਰਹਿਮਾਨ ਮੁਸ਼ਕਿਲਾਂ 'ਚ ਆ ਗਏ ਹਨ। ਉਨ੍ਹਾਂ 'ਤੇ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਕਰਨ ਦਾ ਦੋਸ਼ ਲਾਇਆ ਹੈ ਅਤੇ ਨਾਲ ਹੀ ਉਨ੍ਹਾਂ ਦੇ ਟੈਕਸ ਦੇ ਭੁਗਤਾਨ 'ਚ ਤਰੁਟੀਆਂ ਪਾਈਆਂ ਗਈਆਂ ਹਨ। ਅਜਿਹੇ 'ਚ ਇਨਕਮ ਟੈਕਸ ਵਿਭਾਗ ਨੇ ਆਸਕਰ ਵਿਜੇਤਾ ਏ. ਆਰ. ਰਹਿਮਾਨ ਖ਼ਿਲਾਫ਼ ਮਦਰਾਸ ਹਾਈਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ, ਜਿਸ ਤੋਂ ਬਾਅਦ ਮਦਰਾਸ ਹਾਈਕੋਰਟ ਨੇ ਗਾਇਕ ਨੂੰ ਨੋਟਿਸ ਭੇਜਿਆ ਹੈ।
ਦੱਸ ਦਈਏ ਕਿ ਇਨਕਮ ਟੈਕਸ (ਕਰ ਵਿਭਾਗ) ਦਾ ਕਹਿਣਾ ਹੈ ਕਿ ਏ. ਆਰ. ਰਹਿਮਾਨ ਨੇ 3.47 ਕਰੋੜ ਰੁਪਏ ਕਥਿਤ ਰੂਪ 'ਚ ਆਪਣੇ ਨਾਂ ਦੇ ਟਰੱਸਟ ਨੂੰ ਟਰਾਂਸਫਰ ਕੀਤੇ ਸਨ। ਨਾਲ ਹੀ ਇਨਕਮ ਟੈਕਸ ਵਿਭਾਗ ਨੇ ਸਾਲ 2011-12 'ਚ ਰਹਿਮਾਨ ਦੇ ਟੈਕਸ ਭੁਗਤਾਨ 'ਚ ਅੰਤਰ ਪਾਇਆ। ਵਿਭਾਗ ਦੇ ਵਕੀਲ ਡੀ.ਆਰ. ਸੇਂਥਿਲ ਕੁਮਾਰ ਮੁਤਾਬਕ, ਏ. ਆਰ. ਰਹਿਮਾਨ ਨੂੰ ਇੰਗਲੈਂਡ ਸਥਿਤ ਲਿਬ੍ਰਾ ਮੋਬਾਇਲ ਨੇ ਇਕ ਇਕਰਾਰਨਾਮੇ ਤਹਿਤ ਸਾਲ 2011-12 'ਚ 3.47 ਕਰੋੜ ਰੁਪਏ ਦਿੱਤੇ ਗਏ ਸਨ।
ਏ. ਆਰ. ਰਹਿਮਾਨ ਨੇ ਕੰਪਨੀ ਨੂੰ ਕਿਹਾ ਸੀ ਕਿ ਉਹ ਇਕ ਇਕਰਾਰਨਾਮੇ ਦੀ ਇਸ ਰਕਮ ਨੂੰ ਉਨ੍ਹਾਂ ਦੇ ਟਰੱਸਟ 'ਚ ਸਿੱਧੇ ਤੌਰ 'ਤੇ ਦੇਣ ਨੂੰ ਕਿਹਾ ਸੀ, ਜਦੋਂਕਿ ਨਿਯਮਾਂ ਮੁਤਾਬਕ, ਇਸ ਰਾਸ਼ੀ ਨੂੰ ਰਹਿਮਾਨ ਵਲੋਂ ਖ਼ੁਦ ਪ੍ਰਾਪਤ ਕਰਨੀ ਸੀ ਤੇ ਉਸ 'ਤੇ ਟੈਕਸ ਦੇਣ ਤੋਂ ਬਾਅਦ ਹੀ ਉਹ ਰਾਸ਼ੀ ਨੂੰ ਆਪਣੇ ਟਰੱਸਟ ਨੂੰ ਦੇ ਸਕਦੇ ਸਨ ਪਰ ਅਜਿਹਾ ਨਹੀਂ ਕੀਤਾ ਗਿਆ ਸੀ। ਅਜਿਹੇ 'ਚ ਟੈਕਸ ਵਿਭਾਗ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜੱਜ ਪੀ. ਐੱਸ. ਸ਼ਿਵਗਿਆਨਮ ਤੇ ਵੀ. ਭਾਰਤੀ ਦੇ ਬੈਂਚ ਨੇ ਮਿਊਜ਼ਿਕ ਕੰਪੋਜ਼ਰ ਰਹਿਮਾਨ ਨੂੰ ਨੋਟਿਸ ਜਾਰੀ ਕੀਤਾ ਹੈ।


author

sunita

Content Editor

Related News