ਤਲਾਕ ਦੇ ਐਲਾਨ ਤੋਂ ਬਾਅਦ ਹੋ ਸਕਦੀ ਹੈ AR Rahman- ਸਾਇਰਾ ਬਾਨੋ 'ਚ ਸੁਲ੍ਹਾ!

Friday, Nov 29, 2024 - 01:23 PM (IST)

ਤਲਾਕ ਦੇ ਐਲਾਨ ਤੋਂ ਬਾਅਦ ਹੋ ਸਕਦੀ ਹੈ AR Rahman- ਸਾਇਰਾ ਬਾਨੋ 'ਚ ਸੁਲ੍ਹਾ!

ਮੁੰਬਈ- ਸੰਗੀਤਕਾਰ ਅਤੇ ਗਾਇਕ ਏ.ਆਰ. ਰਹਿਮਾਨ ਦੀ ਜ਼ਿੰਦਗੀ ਇਸ ਸਮੇਂ ਦੁੱਖਾਂ ਨਾਲ ਘਿਰੀ ਹੋਈ ਹੈ। ਉਸਦੀ ਪਤਨੀ ਦੁਆਰਾ ਤਲਾਕ ਦਾ ਐਲਾਨ ਕਰਨ ਤੋਂ ਬਾਅਦ ਉਹ ਬਹੁਤ ਦੁਖੀ ਹੈ। ਉਹ ਆਪਣੇ ਆਪ ਨੂੰ ਵਿਅਸਥ ਰੱਖਣ ਲਈ ਆਪਣੇ ਕੰਮ 'ਤੇ ਧਿਆਨ ਦੇ ਰਿਹਾ ਹੈ। ਪਰ ਅਜਿਹੀ ਖਬਰ ਆਈ ਹੈ ਜਿਸ ਤੋਂ ਲੱਗਦਾ ਹੈ ਕਿ ਰਹਿਮਾਨ ਅਤੇ ਸਾਇਰਾ ਫਿਰ ਤੋਂ ਇਕੱਠੇ ਹੋ ਸਕਦੇ ਹਨ। ਇਸ ਦਾ ਕਾਰਨ ਸਾਇਰਾ ਬਾਨੋ ਦੀ ਵਕੀਲ ਵੰਦਨਾ ਸ਼ਾਹ ਦਾ ਹਾਲੀਆ ਬਿਆਨ ਹੈ। ਉਸ ਨੇ ਉਮੀਦ ਜਤਾਈ ਹੈ ਕਿ ਰਹਿਮਾਨ ਅਤੇ ਸਾਇਰਾ ਵਿਚਾਲੇ ਸੁਲ੍ਹਾ-ਸਫਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਕੀ ਕਿਹਾ ਵਕੀਲ ਨੇ 
ਰਹਿਮਾਨ ਦੀ ਪਤਨੀ ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਹੈ ਕਿ ਦੋਵਾਂ ਵਿਚਾਲੇ ਸੁਲ੍ਹਾ ਸੰਭਵ ਹੈ। ਉਹ ਕਹਿੰਦੀ ਹੈ, 'ਮੈਂ ਇੱਕ ਆਸ਼ਾਵਾਦੀ ਵਿਅਕਤੀ ਰਹੀ ਹਾਂ। ਮੈਂ ਹਮੇਸ਼ਾ ਪਿਆਰ ਦੀ ਗੱਲ ਕਰਦੀ ਹਾਂ। ਰਹਿਮਾਨ ਅਤੇ ਸਾਇਰਾ ਦੇ ਬਿਆਨਾਂ 'ਚ ਦਰਦ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਦੋਵਾਂ ਵੱਲੋਂ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ। ਪਰ ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਸੁਲ੍ਹਾ-ਸਫ਼ਾਈ ਸੰਭਵ ਨਹੀਂ ਹੈ।' ਹਾਲਾਂਕਿ ਰਹਿਮਾਨ ਅਤੇ ਸਾਇਰਾ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਨੂੰ ਵਕੀਲ ਦਾ ਨਿੱਜੀ ਬਿਆਨ ਮੰਨਿਆ ਜਾ ਸਕਦਾ ਹੈ।

ਰਹਿਮਾਨ ਨੇ ਆਪਣਾ ਦੁੱਖ ਕੀਤਾ ਪ੍ਰਗਟ 
ਜਿਵੇਂ ਕਿ ਸਾਇਰਾ ਦੇ ਵਕੀਲ ਨੇ ਕਿਹਾ ਕਿ ਦੋਹਾਂ ਦੇ ਬਿਆਨਾਂ 'ਚ ਦਰਦ ਸਾਫ ਨਜ਼ਰ ਆ ਰਿਹਾ ਹੈ, ਇਹ ਬਿਲਕੁੱਲ ਸੱਚ ਹੈ। ਹਾਲ ਹੀ 'ਚ ਪਤਨੀ ਤੋਂ ਤਲਾਕ ਦੇ ਐਲਾਨ ਤੋਂ ਬਾਅਦ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਵੱਖ ਹੋਣ ਦਾ ਦਰਦ ਜ਼ਾਹਰ ਕੀਤਾ ਸੀ। ਉਹ ਲਿਖਦਾ ਹੈ, 'ਸਾਨੂੰ ਉਮੀਦ ਸੀ ਕਿ ਅਸੀਂ ਵਿਆਹ ਦੇ ਤੀਹ ਸਾਲ ਪੂਰੇ ਕਰ ਲਵਾਂਗੇ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। 

ਹਾਲ ਹੀ ਰਹਿਮਾਨ ਨੂੰ ਦੇਖਿਆ ਗਿਆ ਗੋਆ 'ਚ
ਰਹਿਮਾਨ ਨੂੰ ਹਾਲ ਹੀ ਵਿੱਚ ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਦੇਖਿਆ ਗਿਆ ਸੀ। ਉਸਦੀ ਇੱਕ ਸੰਗੀਤ ਦਸਤਾਵੇਜ਼ੀ 'ਹੈੱਡ ਹੰਟਿੰਗ ਟੂ ਬੀਟ ਬਾਕਸਿੰਗ' ਇੱਥੇ ਦਿਖਾਈ ਗਈ ਸੀ। ਰਹਿਮਾਨ ਨੇ ਉੱਥੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਪਰ ਉਨ੍ਹਾਂ ਦੇ ਚਿਹਰੇ 'ਤੇ ਪਹਿਲਾਂ ਵਰਗੀ ਚਮਕ ਨਜ਼ਰ ਨਹੀਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News