ਏ. ਆਰ. ਰਹਿਮਾਨ ਨਾਲ ਦਿਲਜੀਤ ਦੋਸਾਂਝ ਦਾ ਗੀਤ ਰਿਲੀਜ਼ ਲਈ ਤਿਆਰ, ਸਾਹਮਣੇ ਆਈ ਵੀਡੀਓ

Thursday, Jan 13, 2022 - 03:36 PM (IST)

ਏ. ਆਰ. ਰਹਿਮਾਨ ਨਾਲ ਦਿਲਜੀਤ ਦੋਸਾਂਝ ਦਾ ਗੀਤ ਰਿਲੀਜ਼ ਲਈ ਤਿਆਰ, ਸਾਹਮਣੇ ਆਈ ਵੀਡੀਓ

ਚੰਡੀਗੜ੍ਹ (ਬਿਊਰੋ)– ਏ. ਆਰ. ਰਹਿਮਾਨ ਨਾਲ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ। ਮਿਊਜ਼ਿਕ ਦੀ ਦੁਨੀਆ ’ਚ ਉਨ੍ਹਾਂ ਦਾ ਕੱਦ ਬਹੁਤ ਉੱਚਾ ਹੈ। ਅਜਿਹੇ ’ਚ ਦਿਲਜੀਤ ਦੋਸਾਂਝ ਤੇ ਏ. ਆਰ. ਰਹਿਮਾਨ ਦੇ ਗੀਤ ਦੀ ਇਕ ਝਲਕ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਕੁਝ ਘੰਟੇ ਪਹਿਲਾਂ ਹੀ ਏ. ਆਰ. ਰਹਿਮਾਨ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਦਿਲਜੀਤ ਦੋਸਾਂਝ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤੇ ਨਾਲ ਹੀ ਗੀਤ ਦਾ ਸੰਗੀਤ ਵੀ ਸੁਣਾਈ ਦੇ ਰਿਹਾ ਹੈ।

ਵੀਡੀਓ ਸਾਂਝੀ ਕਰਦਿਆਂ ਏ. ਆਰ. ਰਹਿਮਾਨ ਨੇ ਲਿਖਿਆ, ‘Welcoming @diljitdosanjh to the Why ? Musical …thanks for adding so much energy to the Encore!👏🤝👌🏻 @shekharkapur @sohaila.kapur @javed.jafferyofficial @expo2020dubai #musical #2022 #zulu #punjabi.’

 
 
 
 
 
 
 
 
 
 
 
 
 
 
 

A post shared by ARR (@arrahman)

ਦੱਸ ਦੇਈਏ ਕਿ ਵੀਡੀਓ ਦੇ ਹੇਠਾਂ ਦਿਲਜੀਤ ਦੋਸਾਂਝ ਨੇ ‘OMG’ ਲਿਖ ਕੇ ਕੁਮੈਂਟ ਵੀ ਕੀਤਾ ਹੈ। ਦਿਲਜੀਤ ਦੋਸਾਂਝ ਦੇ ਇਸ ਗੀਤ ਦੀ ਉਸ ਦੇ ਚਾਹੁਣ ਵਾਲਿਆਂ ਨੂੰ ਹੁਣੇ ਤੋਂ ਹੀ ਬੇਸਬਰੀ ਨਾਲ ਉਡੀਕ ਹੈ। ਇਸ ਗੱਲ ਦਾ ਅੰਦਾਜ਼ਾ ਲੋਕਾਂ ਦੇ ਕੁਮੈਂਟ ਦੇਖ ਕੇ ਚੱਲਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News