ਸੰਗੀਤਕਾਰ ਏ ਆਰ ਰਹਿਮਾਨ ਦੀ ਫ਼ਿਲਮ ''99 ਸੌਂਗਸ'' ਹੋਈ ਰਿਲੀਜ਼

5/22/2021 9:28:20 AM

ਮੁੰਬਈ (ਬਿਊਰੋ) : ਕੋਰੋਨਾ ਮਹਾਮਾਰੀ ਕਾਰਨ ਹੁਣ ਫ਼ਿਲਮਾਂ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਮਹਾਮਾਰੀ ਕਾਰਨ ਥੀਏਟਰ ਖੁੱਲ੍ਹਣ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਲਈ ਨਿਰਮਾਤਾ ਨਿਰਦੇਸ਼ਕਾਂ ਨੇ ਓਟੀਟੀ 'ਤੇ ਫ਼ਿਲਮਾਂ ਦੀ ਸਟ੍ਰੀਮਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲ ਹੀ 'ਚ ਓਟੀਟੀ ਪਲੇਟਫਾਰਮਾਂ 'ਤੇ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਰਿਲੀਜ਼ ਹੋਣ ਤੋਂ ਬਾਅਦ ਹੁਣ ਏ ਆਰ ਰਹਿਮਾਨ ਦੀ ਫ਼ਿਲਮ '99 ਸੌਂਗਸ' ਨੈੱਟਫਲਿਕਸ ਅਤੇ ਜੀਓ ਸਿਨੇਮਾ 'ਤੇ ਅੱਜ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨਾਲ ਰਹਿਮਾਨ ਬਤੌਰ ਨਿਰਮਾਤਾ ਅਤੇ ਲੇਖਕ ਆਪਣੀ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ। ਇਹ ਫ਼ਿਲਮ ਹਿੰਦੀ, ਤੇਲਗੂ ਅਤੇ ਤਮਿਲ 'ਚ ਰਿਲੀਜ਼ ਕੀਤੀ ਜਾ ਰਹੀ ਹੈ।

PunjabKesari
ਏ ਆਰ ਰਹਿਮਾਨ ਨੇ ਨਾ ਸਿਰਫ਼ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸਗੋ ਉਹ ਇਸ 'ਚ ਕੋ ਸਟਾਰ ਅਤੇ ਮਿਊਜ਼ਿਕ ਕੰਪੋਜ਼ਰ ਵੀ ਹਨ। ਵਿਸ਼ਵੇਸ਼ ਕ੍ਰਿਸ਼ਣਾਮੂਰਤੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਨਾਲ ਏਹਾਨ ਭੱਟ ਅਤੇ ਏਡਿਲਸੀ ਵਰਗਸ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ।

PunjabKesari
ਦੱਸਣਯੋਗ ਹੈ ਕਿ ਮਸ਼ਹੂਰ ਸੰਗੀਤ ਦੇ ਸੰਗੀਤਕਾਰ ਏ ਆਰ ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਫ਼ਿਲਮ '99 ਸੌਂਗਸ' ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। ਸੰਗੀਤ ਦੇ ਸੰਗੀਤਕਾਰ ਰਹਿਮਾਨ ਨੇ ਟਵੀਟ 'ਤੇ ਕਿਹਾ, 'ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਲਈ 99 ਗੀਤਾਂ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕਰਨ ਦੀ ਘੋਸ਼ਣਾ ਕਰ ਰਹੇ ਹਾਂ।' ਇਸ ਤੋਂ ਇਲਾਵਾ ਜੀਓ ਸਟੂਡੀਓ ਨੇ ਵੀ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੱਤੀ। ਟਵੀਟ 'ਚ ਲਿਖਿਆ, '99 ਸੌਂਗਸ 'ਚ ਇਕ ਸੰਗੀਤਕ ਯਾਤਰਾ ਲਈ ਜੈ ਨਾਲ ਜੁੜੋ'। ਡਿਜੀਟਲ ਪ੍ਰੀਮੀਅਰ # 99 ਸੌਂਗਸ ਨਿਰਮਾਤਾ ਅਤੇ ਲੇਖਕ ਏ ਆਰ ਰਹਿਮਾਨ ਦੇ. ਈਹਾਨ ਭੱਟ, ਇਡਿਲਸੀ ਵਰਗਾਜ਼ ਸਟਾਰਰ 21 ਮਈ ਤੋਂ ਜੀਓ ਸਿਨੇਮਾ 'ਤੇ ਵੇਖੀ ਜਾ ਸਕਦੀ ਹੈ।


sunita

Content Editor sunita