ਹੋਟਲ 'ਚੋਂ ਚੋਰੀ ਹੋਈ ਨੇਹਾ ਕੱਕੜ ਦੇ ਪਤੀ ਦੀ ਹੀਰੇ ਦੀ ਅੰਗੂਠੀ ਤੇ ਐਪਲ ਵਾਚ, ਜਾਂਚ 'ਚ ਜੁਟੀ ਪੁਲਸ

05/14/2022 4:06:04 PM

ਮੁੰਬਈ-ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਸਿੰਘ ਨਾਲ ਜੁੜੀ ਹਾਲ ਹੀ 'ਚ ਇਕ ਘਟਨਾ ਸਾਹਮਣੇ ਆਈ ਹੈ। ਰੋਹਨਪ੍ਰੀਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਇਕ ਵੱਡੇ ਹੋਟਲ 'ਚ ਆਪਣੇ ਤਿੰਨ ਹੋਰ ਦੋਸਤਾਂ ਦੇ ਨਾਲ ਸ਼ੁੱਕਰਵਾਰ ਰਾਤ ਨੂੰ ਰੁਕੇ ਹੋਏ ਸਨ। ਇਸ ਦੌਰਾਨ ਸਵੇਰੇ ਉਨ੍ਹਾਂ ਦੇ ਕਮਰੇ 'ਚ ਆਈਫੋਨ, ਹੀਰੇ ਦੀ ਅੰਗੂਠੀ ਅਤੇ ਐਪਲ ਵਾਚ ਚੋਰੀ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 PunjabKesari
ਜਾਣਕਾਰੀ ਮੁਤਾਬਕ ਰੋਹਨਪ੍ਰੀਤ ਨੇ ਇਸ ਦੀ ਸ਼ਿਕਾਇਤ ਹੋਟਲ ਪ੍ਰਬੰਧਨ ਨੂੰ ਕੀਤੀ ਅਤੇ ਕਮਰੇ ਖੰਗਾਲਨੇ ਅਤੇ ਹੋਟਲ ਸਟਾਫ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਵੀ ਜਦੋਂ ਸਾਮਾਨ ਨਹੀਂ ਮਿਲਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਮੰਡੀ ਆਸ਼ੀਸ਼ ਸ਼ਰਮਾ ਥਾਣਾ ਸਦਰ ਦੇ ਮੁਖੀ ਪੁਰਸ਼ੋਤਮ ਧੀਮਾਨ ਦੇ ਨਾਲ ਹੋਟਲ ਪਹੁੰਚੇ। ਪੁਲਸ ਨੇ ਹੋਟਲ ਸਟਾਫ ਅਤੇ ਉਥੇ ਠਹਿਰੇ ਲੋਕਾਂ ਨੂੰ ਬਾਹਰ ਜਾਣ ਤੋਂ ਮਨਾ ਕਰ ਦਿੱਤਾ। ਪੁੱਛਗਿੱਛ ਜਾਰੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਾ ਚੈੱਕ ਕੀਤਾ ਜਾ ਰਿਹਾ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਸੁਪਰਡੈਂਟ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।


Aarti dhillon

Content Editor

Related News