ਐਪਲਾਜ਼ ਐਂਟਰਟੇਨਮੈਂਟ ਨੇ ‘ਪੋਰ ਥੋਝਿਲ’ ਨਾਲ ਤਾਮਿਲ ਸਿਨੇਮਾ ’ਚ ਕੀਤੀ ਧਮਾਕੇਦਾਰ ਐਂਟਰੀ
Wednesday, Apr 19, 2023 - 11:35 AM (IST)
ਮੁੰਬਈ (ਬਿਊਰੋ)– ਭਾਰਤ ਦਾ ਪ੍ਰੀਮੀਅਮ ਕੰਟੈਂਟ ਸਟੂਡੀਓ ਐਪਲਾਜ਼ ਐਂਟਰਟੇਨਮੈਂਟ, ਈ4 ਐਕਸਪੈਰੀਮੈਂਟਸ ਤੇ ਐਪ੍ਰੀਸ ਸਟੂਡੀਓਜ਼ ਦੇ ਸਹਿਯੋਗ ਨਾਲ ਇਕ ਰੋਮਾਂਚਕ ਥ੍ਰਿਲਰ ਫ਼ਿਲਮ ‘ਪੋਰ ਥੋਝਿਲ’ ਦੀ ਰਿਲੀਜ਼ ਨਾਲ ਤਾਮਿਲ ਸਿਨੇਮਾ ’ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ।
ਡੈਬਿਊ ਕਰਨ ਵਾਲੇ ਵਿਗਨੇਸ਼ ਰਾਜਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਅਸ਼ੋਕ ਸੇਲਵਨ ਤੇ ਸਰਥ ਕੁਮਾਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ, ਜਿਸ ’ਚ ਨਿਖਲਾ ਵਿਮਲ ਮੁੱਖ ਭੂਮਿਕਾ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਨਿਰਮਾਤਾਵਾਂ ਨੇ ਅੱਜ ਇਕ ਦਿਲਚਸਪ ਟਾਈਟਲ ਦਾ ਖ਼ੁਲਾਸਾ ਕੀਤਾ, ਜਿਸ ’ਚ ਇਕ ਸ਼ਾਨਦਾਰ ਐਨੀਮੇਸ਼ਨ ਤੇ ਇਕ ਭਿਆਨਕ ਸੰਗੀਤਕ ਸਕੋਰ ਹੈ, ਜਿਸ ਨੇ ਬਹੁਤ ਸਾਰੀਆਂ ਉਮੀਦਾਂ ਪੈਦਾ ਕੀਤੀਆਂ ਹਨ। ‘ਪੋਰ ਥੋਝਿਲ’ ਦਾ ਅਨੁਵਾਦ ‘ਦਿ ਆਰਟ ਆਫ਼ ਵਾਰ’ ਵਜੋਂ ਕੀਤਾ ਗਿਆ ਹੈ, ਜੋ ਯਕੀਨੀ ਤੌਰ ’ਤੇ ਇਕ ਦਿਲਚਸਪ ਥ੍ਰਿਲਰ ਫ਼ਿਲਮ ਹੈ ਤੇ ਜਲਦ ਹੀ ਸਿਨੇਮਾਘਰਾਂ ’ਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਕੰਟੈਂਟ ਸਟੂਡੀਓ ਨੇ ਪਹਿਲਾਂ ਹੰਬਲ ਪ੍ਰਸਿੱਧ ਸੀਰੀਜ਼ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ’ਚ ਪਾਲੀਟੀਸ਼ਅਨ ਨੋਗਰਾਜ (ਕੰਨੜਾ), ਵਧਮ (ਤਾਮਿਲ), ਕੁਰੂਥੀ ਕਲਾਮ (ਤਾਮਿਲ) ਤੇ ‘ਇਰੂ ਧਰੁਵਮ’ (ਤਾਮਿਲ) ਵਰਗੀਆਂ ਪ੍ਰਸਿੱਧ ਸੀਰੀਜ਼ ਦਾ ਨਿਰਮਾਣ ਕੀਤਾ ਹੈ। ਸਾਰੇ ਦੱਖਣੀ ਬਾਜ਼ਾਰ ’ਚ ਇਕ ਵਿਭਿੰਨ ਕੰਟੈਂਟ ਸਲੇਟ ਤਿਆਰ ਕਰਨ ਦੀ ਮਜ਼ਬੂਤ ਵਚਨਬੱਧਤਾ ਦੇ ਨਾਲ ਐਪਲਾਜ਼ ਐਂਟਰਟੇਨਮੈਂਟ ਨੇ ਸਾਰੀਆਂ ਭਾਸ਼ਾਵਾਂ ’ਚ ਫ਼ਿਲਮਾਂ ਤੇ ਪ੍ਰੀਮੀਅਮ ਸੀਰੀਜ਼ ਬਣਾਉਣ ਦਾ ਵਾਅਦਾ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।