ਧਰਮਿੰਦਰ ਦੇ ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ ! ਸੰਨੀ-ਬੌਬੀ ਨਾਲ ਆਵੇਗੀ 'ਅਪਨੇ 2', ਮੇਕਰਜ਼ ਨੇ ਕੀਤਾ ਐਲਾਨ

Friday, Nov 28, 2025 - 11:11 AM (IST)

ਧਰਮਿੰਦਰ ਦੇ ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ ! ਸੰਨੀ-ਬੌਬੀ ਨਾਲ ਆਵੇਗੀ 'ਅਪਨੇ 2', ਮੇਕਰਜ਼ ਨੇ ਕੀਤਾ ਐਲਾਨ

ਮੁੰਬਈ (ਏਜੰਸੀ) - ਦਿੱਗਜ ਅਦਾਕਾਰ ਧਰਮਿੰਦਰ ਦੇ ਦਿਹਾਂਤ ਤੋਂ ਖਬਰਾਂ ਆ ਰਹੀਆਂ ਸਨ ਕਿ ਫਿਲਮ 'ਅਪਨੇ 2' ਨੂੰ ਬੰਦ (shelved) ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਸੀ। ਹਾਲਾਂਕਿ ਹੁਣ ਫਿਲਮ ਦੇ ਨਿਰਮਾਤਾ ਦੀਪਕ ਮੁਕੁਟ ਨੇ ਪੁਸ਼ਟੀ ਕੀਤੀ ਹੈ ਕਿ ਫਿਲਮ ਬਣ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਫਿਲਮ ਮਹਾਨ ਅਦਾਕਾਰ ਧਰਮਿੰਦਰ ਨੂੰ ਇੱਕ ਸ਼ਰਧਾਂਜਲੀ ਹੋਵੇਗੀ।

ਇਹ ਵੀ ਪੜ੍ਹੋ: ਧਰਮਿੰਦਰ ਨੂੰ ਯਾਦ ਕਰ ਮੁੜ ਭਾਵੁਕ ਹੋਈ ਹੇਮਾ ਮਾਲਿਨੀ, ਸਾਂਝੀਆਂ ਕੀਤੀਆਂ 'ਖਾਸ' ਤਸਵੀਰਾਂ

'ਅਪਨੇ' ਫਿਲਮ ਵਿੱਚ ਦਿਓਲ ਪਰਿਵਾਰ—ਜਿਸ ਵਿੱਚ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਸ਼ਾਮਲ ਸਨ—ਨੇ ਕੰਮ ਕੀਤਾ ਸੀ। ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਇਸ ਸੀਕਵਲ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਦੀਪਕ ਮੁਕੁਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੋਕਾਂ ਨੂੰ ਗ਼ੈਰ-ਪ੍ਰਮਾਣਿਤ ਅਫਵਾਹਾਂ ਫੈਲਾਉਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ, ਕਿਉਂਕਿ 'ਅਪਨੇ 2' ਬੰਦ ਨਹੀਂ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫਿਲਮ ਪੂਰੇ ਵਿਸ਼ਵਾਸ ਨਾਲ ਬਣ ਰਹੀ ਹੈ।

ਇਹ ਵੀ ਪੜੋ: ਰਾਜਧਾਨੀ 'ਚ ਟੈਕਸ ਮੁਕਤ ਹੋਈ ਇਹ ਫਿਲਮ, ਦਿੱਲੀ CM ਨੇ ਕੀਤਾ ਐਲਾਨ

ਦੀਪਕ ਮੁਕੁਟ ਨੇ ਕਿਹਾ ਕਿ 'ਅਪਨੇ 2' ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਉਨ੍ਹਾਂ ਨੇ ਅੱਗੇ ਦੱਸਿਆ, "'ਅਪਨੇ' ਧਰਮ ਜੀ ਨਾਲ ਸਬੰਧਿਤ ਸੀ। ਉਨ੍ਹਾਂ ਦੀ ਮੌਜੂਦਗੀ, ਉਨ੍ਹਾਂ ਦਾ ਨਿੱਘ, ਉਨ੍ਹਾਂ ਦੀ ਆਤਮਾ ਅਤੇ ਉਹ ਹਰ ਚੀਜ਼ ਜਿਸ ਲਈ ਉਹ ਖੜ੍ਹੇ ਸਨ, ਨੇ ਉਸ ਫਿਲਮ ਨੂੰ ਉਹ ਬਣਾਇਆ ਜੋ ਉਹ ਬਣੀ।" ਮੁਕੁਟ ਨੇ ਸਪੱਸ਼ਟ ਕੀਤਾ ਕਿ 'ਅਪਨੇ 2' ਕਈ ਤਰੀਕਿਆਂ ਨਾਲ ਧਰਮ ਜੀ ਨੂੰ ਸ਼ਰਧਾਂਜਲੀ ਹੋਵੇਗੀ। ਉਹ ਚਾਹੁੰਦੇ ਹਨ ਕਿ ਇਹ ਸੀਕਵਲ ਉਨ੍ਹਾਂ ਨੂੰ, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਅਤੇ ਦਿਓਲ ਪਰਿਵਾਰ ਨਾਲ ਉਨ੍ਹਾਂ ਦੁਆਰਾ ਪਰਦੇ 'ਤੇ ਸਿਰਜੇ ਗਈ ਭਾਵਨਾਤਮਕ ਦੁਨੀਆ ਦਾ ਜਸ਼ਨ ਮਨਾਏ।

ਇਹ ਵੀ ਪੜ੍ਹੋ: ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....

ਸੀਕਵਲ, ਜਿਸਦਾ ਐਲਾਨ ਪਹਿਲਾਂ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਅਤੇ ਕਰਨ ਦਿਓਲ ਨਾਲ ਕੀਤਾ ਗਿਆ ਸੀ, ਇਸ ਵੇਲੇ creative restructuring ਵਿੱਚੋਂ ਲੰਘ ਰਿਹਾ ਹੈ। ਦਿਓਲ ਪਰਿਵਾਰ ਦੇ ਪ੍ਰਸ਼ੰਸਕਾਂ ਅਤੇ ਧਰਮਿੰਦਰ ਦੇ ਟਈਮਲੈੱਸ ਚਾਰਮ ਦੇ ਪ੍ਰਸ਼ੰਸਕਾਂ ਲਈ, ਫਿਲਮ ਦੀ ਰਿਲੀਜ਼ ਦਾ ਭਰੋਸਾ ਇੱਕ ਖੁਸ਼ੀ ਦੀ ਖ਼ਬਰ ਹੈ। 'ਅਪਨੇ 2' ਨਾ ਸਿਰਫ਼ ਜ਼ਿੰਦਾ ਹੈ, ਸਗੋਂ ਇਸ ਨੂੰ ਉਸ ਲੈਜੈਂਡ ਲਈ ਇੱਕ ਅਜਿਹੀ ਸ਼ਰਧਾਂਜਲੀ ਵਜੋਂ ਬਣਾਇਆ ਜਾ ਰਿਹਾ ਹੈ, ਜਿਸਨੇ ਇਸ ਫਰੈਂਚਾਇਜ਼ੀ ਨੂੰ ਪਰਿਭਾਸ਼ਿਤ ਕੀਤਾ। ਇਹ ਫਿਲਮ ਮਰਹੂਮ ਅਦਾਕਾਰ ਦੇ ਦਿਲ ਦੇ ਬਹੁਤ ਕਰੀਬ ਸੀ।

ਇਹ ਵੀ ਪੜ੍ਹੋ: ਮੋਬਾਈਲ ਯੂਜ਼ਰਸ ਦੀ ਲੱਗੀ ਮੌਜ ! ਆ ਗਿਆ 365 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ


author

cherry

Content Editor

Related News