ਸੈਫ ਨੂੰ ਛੱਡ ਜਦੋਂ ਅਰਜੁਨ ਕਪੂਰ ''ਤੇ ਆ ਗਿਆ ਕਰੀਨਾ ਕਪੂਰ ਦਾ ਦਿਲ, ਆਖੀ ਵੱਡੀ ਗੱਲ

2021-07-02T13:17:34.793

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਆਮਿਰ ਖ਼ਾਨ ਹੋਣਗੇ। ਅਦਾਕਾਰਾ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ। ਕਰੀਨਾ ਕਪੂਰ ਨੇ ਬਾਲੀਵੁੱਡ ‘ਚ 21 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਅਦਾਕਾਰਾ ਦਾ ਇੱਕ ਕਿੱਸਾ ਏਨੀਂ ਦਿਨੀਂ ਕਾਫ਼ੀ ਵਾਇਰਲ ਹੋ ਰਿਹਾ ਹੈ । ਕਰੀਨਾ ਕਪੂਰ ਨੇ ਸਾਲ 2012 ਚ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ।

PunjabKesari

ਦੋਵਾਂ ਦੀ ਵਿਆਹੁਤਾ ਜ਼ਿੰਦਗੀ ਵਧੀਆ ਚੱਲ ਰਹੀ ਹੈ ਪਰ ਇੱਕ ਵਾਰ ਕਰੀਨਾ ਨੇ ਕਹਿ ਦਿੱਤਾ ਸੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਸੈਫ ਅਲੀ ਖ਼ਾਨ ਨੂੰ ਛੱਡ ਦੇਵਾਂ। ਦਰਅਸਲ ਇਹ ਗੱਲ ਉਸ ਨੇ ਉਦੋਂ ਆਖੀ ਸੀ ਜਦੋਂ ਉਸ ਦੀ ਫ਼ਿਲਮ ‘ਕੀ ਐਂਡ ਕਾ’ ਰਿਲੀਜ਼ ਹੋਣ ਵਾਲੀ ਸੀ। ਇਸ ਫ਼ਿਲਮ ‘ਚ ਅਰਜੁਨ ਕਪੂਰ ਕਰੀਨਾ ਕਪੂਰ ਦੇ ਪਤੀ ਬਣੇ ਸਨ।

PunjabKesari

ਫ਼ਿਲਮ ‘ਚ ਕਰੀਨਾ ਨੂੰ ਵਰਕਿੰਗ ਵੁਮੈਨ ਦੇ ਤੌਰ ‘ਤੇ ਵਿਖਾਇਆ ਗਿਆ ਸੀ। ਜਦੋਂਕਿ ਅਰਜੁਨ ਕਪੂਰ ਇਸ ਫ਼ਿਲਮ ‘ਚ ਘਰੇਲੂ ਕੰਮ ਕਰਦੇ ਦਿਖਾਈ ਦਿੱਤੇ ਸਨ। ਅਜਿਹੇ ‘ਚ ਇੱਕ ਪੱਤਰਕਾਰ ਨੇ ਕਰੀਨਾ ਤੋਂ ਰੀਲ ਲਾਈਫ ਅਤੇ ਰੀਅਲ ਲਾਈਫ ਪਤੀ ਸੈਫ ਅਲੀ ਖ਼ਾਨ ‘ਚ ਅੰਤਰ ਬਾਰੇ ਪੁੱਛ ਲਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਜਵਾਬ ਦਿੱਤਾ ਸੀ ਕਿ ਅਰਜੁਨ ਨੂੰ ਕੰਮ ਕਰਦਾ ਵੇਖ ਕੇ ਮੇਰੇ ਦਿਲ ਕਰਦਾ ਹੈ ਕਿ ਮੈਂ ਸੈਫ ਨੂੰ ਛੱਡ ਕੇ ਅਰਜੁਨ ਕਪੂਰ ਦੇ ਨਾਲ ਵਿਆਹ ਕਰਵਾ ਲਵਾਂ।  


Aarti dhillon

Content Editor

Related News