ਸਲਮਾਨ ਖ਼ਾਨ-ਸੰਜੇ ਦੱਤ ਨਾਲ ਗਾਇਕ ਏਪੀ ਢਿੱਲੋਂ ਦਾ ਗੈਂਗਸਟਰ ਲੁੱਕ, ਸਾਹਮਣੇ ਆਈ ਪਹਿਲੀ ਝਲਕ

Saturday, Aug 03, 2024 - 11:35 AM (IST)

ਸਲਮਾਨ ਖ਼ਾਨ-ਸੰਜੇ ਦੱਤ ਨਾਲ ਗਾਇਕ ਏਪੀ ਢਿੱਲੋਂ ਦਾ ਗੈਂਗਸਟਰ ਲੁੱਕ, ਸਾਹਮਣੇ ਆਈ ਪਹਿਲੀ ਝਲਕ

ਐਂਟਰਟੇਨਮੈਂਟ ਡੈਸਕ : ਆਪਣੇ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ 'ਚ ਪਛਾਣ ਬਣਾਉਣ ਵਾਲੇ ਪ੍ਰਸਿੱਧ ਗਾਇਕ ਤੇ ਰੈਪਰ ਏਪੀ ਢਿੱਲੋਂ ਦੇ ਗੀਤ ਨੌਜਵਾਨਾਂ 'ਚ ਕਾਫ਼ੀ ਮਸ਼ਹੂਰ ਹਨ। 'ਬ੍ਰਾਊਨ ਮੁੰਡੇ', 'ਸਮਰ ਹਾਈ' ਵਰਗੇ ਧਮਾਕੇਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਏਪੀ ਢਿੱਲੋਂ ਹੁਣ ਸਲਮਾਨ ਖ਼ਾਨ ਤੇ ਸੰਜੇ ਦੱਤ ਨਾਲ ਧਮਾਕਾ ਕਰਨ ਲਈ ਤਿਆਰ ਹਨ। 'ਭਾਈਜਾਨ' ਇਕ ਵਾਰ ਫਿਰ ਆਪਣੇ ਕਰੀਬੀ ਦੋਸਤ ਤੇ ਅਦਾਕਾਰ ਦੱਤ ਨਾਲ ਨਜ਼ਰ ਆਉਣਗੇ। ਗਾਇਕ ਏਪੀ ਢਿੱਲੋਂ ਨੇ ਅਪਕਮਿੰਗ ਸਿੰਗਲ ਰਿਲੀਜ਼ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਜਿਸ ਦੇ ਨਾਲ ਹੀ ਉਸ ਦਾ ਟਾਈਟਲ ਵੀ ਆਊਟ ਹੋ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

'ਓਲਡ ਮਨੀ' ਦਾ ਪੋਸਟਰ ਆਉਟ
ਏਪੀ ਢਿੱਲੋਂ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ 'ਚ ਤਿੰਨੋਂ ਸਿਤਾਰੇ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੇ ਹਨ। ਇਹ ਇਕ ਐਨੀਮੇਟਡ ਪੋਸਟਰ ਹੈ। ਸਲਮਾਨ ਖ਼ਾਨ ਹੱਥ 'ਚ ਪੈਸੇ ਲਈ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ 'ਤੇ ਸੀਰੀਅਸ ਐਕਸਪ੍ਰੈੱਸ਼ਨ ਤੇ ਅੱਖਾਂ 'ਚ ਗੁੱਸਾ ਨਜ਼ਰ ਆ ਰਿਹਾ ਹੈ। ਉਥੇ ਹੀ ਜੇਕਰ ਸੰਜੇ ਦੱਤ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਵੀ ਗੰਭੀਰ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਖੜ੍ਹੇ ਏਪੀ ਢਿੱਲੋਂ ਨੂੰ ਹੱਥ 'ਚ ਬੰਦੂਕ ਫੜੇ ਦੇਖਿਆ ਜਾ ਸਕਦਾ ਹੈ। ਸਲਮਾਨ, ਸੰਜੇ ਦੱਤ ਤੇ ਏਪੀ ਢਿੱਲੋਂ ਦਾ ਇਹ ਨਵਾਂ ਪ੍ਰੋਜੈਕਟ ਇਕ ਵੀਡੀਓ ਐਲਬਮ ਹੈ। ਇਸ ਦੇ ਨਾਲ ਹੀ ਗਾਇਕੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਏਪੀ ਢਿੱਲੋਂ ਦੀ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ।

ਸਲਮਾਨ ਨੇ ਕੀਤੀ ਤਾਰੀਫ
ਇਸ ਪੋਸਟਰ ਦੇ ਟੀਜ਼ਰ ਰਿਲੀਜ਼ ਤੋਂ ਬਾਅਦ ਜਿੱਥੇ ਤਿੰਨਾਂ ਨੂੰ ਇਕੱਠੇ ਦੇਖਣ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ, ਉੱਥੇ ਹੀ ਖੁਦ ਸਲਮਾਨ ਵੀ ਏਪੀ ਢਿੱਲੋਂ ਦੀ ਅਦਾਕਾਰੀ ਨੂੰ ਦੇਖਣ ਲਈ ਉਤਸ਼ਾਹਿਤ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, 'ਸਿੰਗਰ ਤਾਂ ਚੰਗਾ ਸੀ ਹੀ, ਹੁਣ ਐਕਟਰ ਦੇ ਤੌਰ 'ਤੇ ਏਪੀ। ਸਿੰਗਿੰਗ ਐਕਸ਼ਨ ਸਟਾਰ।' ਉੱਥੇ ਹੀ ਸੰਜੇ ਦੱਤ ਨੇ ਇਸ ਪੋਸਟਰ 'ਤੇ ਬ੍ਰਦਰਜ਼ ਲਿਖ ਕੇ ਕੁਮੈਂਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ

ਇਨ੍ਹਾਂ ਫ਼ਿਲਮਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ ਸਲਮਾਨ-ਸੰਜੇ
ਸਲਮਾਨ ਖ਼ਾਨ ਤੇ ਸੰਜੇ ਦੱਤ ਦੀ ਜੋੜੀ 'ਚਲ ਮੇਰੇ ਭਾਈ' ਤੇ 'ਸਾਜਨ' ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਦੀ ਇਕੱਠਿਆਂ ਅਪੀਅਰੈਂਸ 'ਸਨ ਆਫ ਸਰਦਾਰ' ਦੇ ਗਾਣੇ 'ਪੌਂ ਪੌਂ' 'ਚ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News